ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਅੱਜ ਪੰਜਾਬ ਕੈਬਿਨੇਟ ਦੀ ਮਹੱਤਵਪੂਰਨ ਬੈਠਕ ਹੋਵੇਗੀ।ਇਸ ਦੌਰਾਨ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।ਇਸ ਵਾਰ ਬੈਠਕ ਚੰਡੀਗੜ੍ਹ ਦੀ ਥਾਂ ਲੁਧਿਆਣਾ ‘ਚ ਹੋ ਰਹੀ ਹੈ।ਦੱਸਣਯੋਗ ਹੈ ਕਿ ਅੱਜ ਦਾ ਦਿਨ ਪੰਜਾਬ ਦੇ ਲਈ ਬੇਹੱਦ ਅਹਿਮ ਰਹਿਣ ਵਾਲਾ ਹੈ।
ਅੱਜ ਲੁਧਿਆਣਾ ਦੇ ਇੱਕ ਰਿਜ਼ਾਰਟ ‘ਚ ਇਨਵੈਸਟ ਪੰਜਾਬ ਸਮਿਟ ਦਾ ਆਯੋਜਨ ਹੋਵੇਗਾ।ਦੂਜੇ ਪਾਸੇ 11 ਵਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ‘ਚ ਪ੍ਰੈਸ ਕਾਨਫੰ੍ਰਸ ਕਰਨਗੇ।ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਡਾ ਐਲਾਨ ਕਰ ਸਕਦੇ ਹਨ।