ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੀਤੇ ਡੇਢ 2 ਸਾਲ ਤੋਂ ਪੂਰਾ ਦੇਸ਼ ਅਤੇ ਦੁਨੀਆ ਇਸ ਸਦੀ ਦੀ ਸਭ ਤੋਂ ਮੁਸ਼ਕਿਲ ਮਹਾਮਾਰੀ ਨਾਲ ਜੂਝ ਰਹੀ ਹੈ।1918 ਦੇ ਆਸਪਾਸ ਸਪੈਨਿਸ਼ ਫਲੂ ਆਇਆ ਸੀ, ਉਹ ਵੀ ਇਸੇ ਤਰ੍ਹਾਂ ਖਤਰਨਾਕ ਸੀ।ਹੁਣ 100 ਸਾਲ ਦੇ ਬਾਅਦ ਇਸ ਤਰ੍ਹਾਂ ਦੀਆਂ ਬੀਮਾਰੀਆਂ ਆਈਆਂ ਹਨ।
ਉਨਾਂ੍ਹ ਨੇ ਕਿਹਾ ਕਿ ਮਹਾਮਾਰੀ ਦੌਰਾਨ ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਨੇ ਆਪਣੇ ਪੱਧਰ ‘ਤੇ ਬਹੁਤ ਚੰਗੇ ਯਤਨ ਕੀਤੇ, ਜਿਸਦੀ ਚਰਚਾ ਚਾਰੇ ਪਾਸੇ ਹੋ ਰਹੇ ਹਨ।ਇਹ ਦਿੱਲੀ ਦੇ ਦੋ ਕਰੋੜ ਲੋਕਾਂ ਦਾ ਯਤਨ ਹੈ।ਪਲਾਜ਼ਮਾ ਥੈਰੇਪੀ ਦਿੱਲੀ ‘ਚ ਪਹਿਲੀ ਵਾਰ ਇਸਤੇਮਾਲ ਕੀਤੀ ਗਈ, ਦੁਨੀਆ ਦਾ ਪਹਿਲਾ ਪਲਾਜ਼ਮਾ ਬੈਂਕ ਦਿੱਲੀ ‘ਚ ਹੀ ਖੁੱਲਿਆ।
ਉਨਾਂ੍ਹ ਨੇ ਕਿਹਾ ਕਿ ਦਿੱਲੀ ਨੇ ਹੋਮ ਆਈਸੋਲੇਸ਼ਨ ਦੀ ਟੈਕਨੀਕ ਪੂਰੀ ਦੁਨੀਆ ਨੂੰ ਦਿੱਤੀ ਹੈ।ਇਸ ਦੌਰਾਨ ਕੋਰੋਨਾ ਇਲਾਜ ‘ਚ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ ਸ਼ਹੀਦ ਹੋਏ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਗਈ ਹੈ।ਅਸੀਂ ਸਾਰਿਆਂ ਨੇ ਮਿਲਕੇ ਕੋਰੋਨਾ ਵਾਇਰਸ ‘ਤੇ ਕਾਬੂ ਪਾਇਆ।ਮੈਂ ਉਮੀਦ ਕਰਦਾ ਹਾਂ ਕਿ ਤੀਜੀ ਲਹਿਰ ਨਾ ਆਵੇ।
ਪਿਛਲ਼ੇ 7 ਤੋਂ 8 ਸਾਲਾਂ ਦੀ ਸਾਡੀ ਯਾਤਰਾਂ ਨੇ ਇਹ ਦਿਖਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਸੇਵਾ ਕਰਨ ਲਈ ਬਣੀ ਹੈ।ਕੁਰਬਾਨੀ ਅਤੇ ਬਲੀਦਾਨ ਦੇਣ ਦੇ ਲਈ ਬਣੀ ਹੈ।ਜਿੰਨੇ ਵੀ ਨਵੇਂ ਮੈਂਬਰ ਅੱਜ ਰਾਸ਼ਟਰੀ ਪਰਿਸ਼ਦ ਦੀ ਬੈਠਕ ‘ਚ ਆਏ ਹਨ, ਉਹ ਲੋਕ ਇਸ ਗੱਲ ਨੂੰ ਪੱਲੇ ਬੰਨ ਲੈਣ ਕਿ ਸਿਰਫ ਇੱਕ ਚੀਜ਼ ਸਾਡੇ ਧਿਆਨ ‘ਚ ਰਹਿਣੀ ਚਾਹੀਦੀ ਹੈ ਕਿਵੇਂ ਅਸੀਂ ਸਮਾਜ ਦੀ ਸੇਵਾ ਕਰ ਸਕਦੇ ਹਾਂ ਅਤੇ ਦੇਸ਼ ਦੀ ਸੇਵਾ ਕਰ ਸਕਦੇ ਹਾਂ।