ਆਮ ਆਦਮੀ ਪਾਰਟੀ ਤੋਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਤੇ ਨਿਰਮਲੇ ਸੰਪਰਦਾ ਨਾਲ ਸਬੰਧਤ ਜਲਾਲ ਡੇਰੇ ਦੇ ਮਹੰਤ ਡਾ. ਈਸ਼ਵਰ ਦਾਸ ਸਿੱਧੂ ਵਿਚਕਾਰ ਹੋਈ ਤੂੰ – ਤੂੰ, ਮੈਂ-ਮੈਂ, ਦੀ ਇੱਕ ਓਡੀਓ ਰਿਕਾਰਡਿੰਗ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਜਲਾਲ ਡੇਰੇ ਦੇ ਮਹੰਤ ਤੇ ਵਿਧਾਇਕ ਬਲਕਾਰ ਸਿੱਧੂ ਪਿੰਡ ਦੀ ਇਕ ਜਮੀਨ ਨੂੰ ਲੈ ਕੇ ਇਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਪ੍ਰੋ-ਪੰਜਾਬ ਟੀ.ਵੀ. ਇਸ ਓਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਦੱਸ ਦੇਈਏ ਕਿ ਜਲਾਲ ਡੇਰੇ ਦੇ ਮਹੰਤ ਡਾ. ਈਸ਼ਵਰ ਦਾਸ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਨੂੰ ਫੋਨ ਲਗਾਇਆ ਜਾਂਦਾ ਹੈ। ਫੋਨ ਵਿਧਾਇਕ ਦੇ ਪੀ.ਏ ਵੱਲੋਂ ਚੁੱਕਿਆ ਜਾਂਦਾ ਹੈ ਤੇ ਉਸ ਨੂੰ ਡੇਰੇ ਦੇ ਮਹੰਤ ਵੱਲੋਂ ਵਿਧਾਇਕ ਬਲਕਾਰ ਸਿੱਧੂ ਨਾਲ ਗੱਲ ਕਰਵਾਉਣ ਲਈ ਕਿਹਾ ਜਾਂਦਾ ਹੈ। ਫਿਰ ਉਨ੍ਹਾਂ ਦੀ ਬਲਕਾਰ ਸਿੱਧੂ ਨਾਲ ਗੱਲ ਹੁੰਦੀ ਹੈ ਤੇ ਉਹ ਬਲਕਾਰ ਸਿੱਧੂ ਜਮੀਨ ਦੇ ਮਸਲੇ ‘ਚ ਉਨ੍ਹਾਂ ਦੇ ਇੰਟਰਫਿਅਰ ਬਾਰੇ ਪੁੱਛਦੇ ਹਨ ਤਾਂ ਬਲਕਾਰ ਸਿੱਧੂ ਵੱਲੋਂ ਸਾਫ ਹੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਮੈਨੂੰ ਇਹ ਸਵਾਲ ਨਹੀਂ ਪੁੱਛ ਸਕਦੇ ਤੁਹਾਡੇ ਕੋਲ ਇਸ ਦੀ ਪਾਵਰ ਨਹੀਂ। ਫਿਰ ਕੀ ਬਲਕਾਰ ਸਿੱਧੂ ਡੇਰੇ ਦੇ ਮਹੰਤ ‘ਤੇ ਗਰਮ ਹੁੰਦੇ ਦਿਖਾਈ ਦਿੰਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਮੈਨੂੰ ਧਮਕੀ ਦੇ ਰਹੇ ਹੋ। ਤੁਹਾਡੇ ਕੱਲ ਵੀ ਮੈਨੂੰ 15-16 ਫੋਨ ਆਏ ਸੀ ਤੇ ਕੋਰਟ ਜਾਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ। ਜਿਸ ‘ਤੇ ਮਹੰਤ ਵੱਲੋਂ ਬਾਰ-ਬਾਰ ਬੇਨਤੀ ਦੀ ਗੱਲ ਕਹੀ ਜਾਂਦੀ ਹੈ ਤੇ ਕਹਿੰਦੇ ਹਨ ਕਿ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਕੋਰਟ ‘ਚ ਜ਼ਰੂਰ ਜਾਂਵਾਗੇ ਤੇ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਬੇਢੰਗੀ ਗੱਲ ਕਰ ਰਹੇ ਹੋ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਰਾਂਗੇ।