ਚੰਡੀਗੜ੍ਹ – ਕਈ ਵਾਰ ਸਾਨੂੰ ਹੈਰਾਨ ਕਰਨ ਦੇਣ ਵਾਲੀਆਂ ਘਟਨਾਵਾਂ ਦਾ ਪਤਾ ਲੱਗਦਾ ਹੈ। ਅੱਜ ਜਿਹੜੀ ਘਟਨਾ ਤੁਹਾਨੂੰ ਇਸ ਖਬਰ ਰਾਹੀ ਪਤਾ ਲੱਗਣ ਜਾ ਰਹੀ ਹੈ ਉਹ ਸੋਸ਼ਲ ਮੀਡੀਆ ਉਪਰ ਛਾਈਂ ਹੋਈ ਹੈ ਉਸ ਦਾ ਪਤਾ ਲੱਗਣ ਉੱਤੇ ਤੁਹਾਨੂੰ ਇਕ ਵਾਰ ਹੈਰਾਨੀ ਬਹੁਤ ਹੋਵੇਗੀ। ਤਾਈਵਾਨ ਦਾ ਰਹਿਣ ਵਾਲਾ ਇਕ ਵਿਅਕਤੀ ਜਿਸਦਾ ਆਈਫੋਨ 11 ਪ੍ਰੋ ਮੈਕਸ ਫੋਨ 1 ਸਾਲ ਪਹਿਲਾਂ ਝੀਲ ਵਿਚ ਡਿੱਗ ਪਿਆ ਸੀ, ਹੁਣ ਉਸ ਨੂੰ ਫੋਨ ਦੁਬਾਰਾ ਮਿਲ ਗਿਆ ਹੈ ਜੋ ਸਹੀਂ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਸ ਵਿਚ ਕੋਈ ਵੀ ਖਰਾਬੀ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਚੇਨ ਉਪਨਾਮ ਦਾ ਇਕ ਸੈਲਾਨੀ ਪਿਛਲੇ ਸਾਲ ਸਨ ਮੂਨ ਲੇਕ ਗਿਆ ਸੀ, ਜਿਥੇ ਉਸ ਦਾ ਆਈਫੋਨ ਗਲਤੀ ਨਾਲ ਝੀਲ ਦੇ ਵਿਚ ਡਿੱਗ ਪਿਆ ਸੀ।
ਉਸ ਨੇ ਫੇਸਬੁੱਕ ਦੇ ਇਕ ਗਰੁੱਪ ਵਿਚ ਲਿਖਿਆ ਕਿ ਸਾਲ ਪਹਿਲਾਂ ਉਹ ਸਨ ਮੂਨ ਲੇਕ ਉੱਤੇ ਘੁੰਮਣ ਫਿਰਨ ਗਿਆ ਸੀ, , ਜਿੱਥੇ ਉਸਦਾ ਆਈਫੋਨ 11 ਪ੍ਰੋ ਮੈਕਸ ਗਲਤੀ ਨਾਲ ਝੀਲ ਵਿੱਚ ਡਿੱਗ ਗਿਆ ਸੀ। ਉਸਦੇ ਇੱਕ ਦੋਸਤ ਨੇ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਸਾਲ ਬਾਅਦ ਤੁਹਾਡਾ ਫੋਨ ਤੁਹਾਨੂੰ ਵਾਪਸ ਮਿਲ ਜਾਵੇਗਾ। ਇੱਥੇ ਹਾਲ ਦੇ ਸਮੇਂ ਵਿੱਚ ਤਾਈਵਾਨ 50 ਸਾਲਾਂ ਵਿੱਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਝੀਲ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ।
ਪਿਛਲੇ ਸਾਲ 15 ਮਾਰਚ ਨੂੰ, ਚੇਨ ਦਾ ਆਈਫੋਨ ਪਾਣੀ ਵਿੱਚ ਡਿੱਗ ਗਿਆ ਸੀ, ਝੀਲ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਇਸ ਸਾਲ 2 ਅਪ੍ਰੈਲ ਨੂੰ ਚੇਨ ਵਾਪਸ ਉਸ ਜਗ੍ਹਾ ਉੱਤੇ ਚਲਾ ਗਿਆ ਅਤੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ, ਝੀਲ ਵਿੱਚ ਉਹ ਜਗ੍ਹਾ ਲੱਭੀ ਜਿੱਥੇ ਉਸ ਦਾ ਆਈਫੋਨ ਡਿੱਗ ਗਿਆ ਸੀ ਫਿਰ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਉਸਨੂੰ ਆਪਣਾ ਫੋਨ ਮਿਲਿਆ। ਚੇਨ ਨੇ ਫੇਸਬੁੱਕ ਦੇ ਗਰੁੱਪ ਵਿਚ ਲਿਖਿਆ ਕਿ ਉਸਦਾ ਆਈਫੋਨ ਇਕ ਸਾਲ ਪਾਣੀ ਦੇ ਹੇਠਾਂ ਰਹਿਣ ਦੇ ਬਾਅਦ ਵੀ ਉਸ ਦਾ ਫੋਨ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ।
ਆਈਫੋਨ ਦੇ ਅੰਦਰ ਪਾਣੀ ਨਹੀਂ ਸੀ। ਹਾਲਾਂਕਿ, ਫੋਨ ਦਾ ਵਾਟਰਪ੍ਰੂਫ ਕੇਸ ਹੁਣ ਪਹਿਲਾਂ ਜਿੰਨਾ ਮਜ਼ਬੂਤ ਨਹੀਂ ਹੈ, ਪਰ ਚੇਨ ਦੀ ਪੋਸਟ ਦੇ ਅਨੁਸਾਰ, ਉਸਨੇ ਫੋਨ ਨੂੰ ਪੂਰਾ ਚਾਰਜ ਕੀਤਾ ਅਤੇ ਰੀਸਟਾਰਟ ਕਰਨ ਤੋਂ ਫੋਨ ਸਹੀ ਤਰ੍ਹਾਂ ਕੰਮ ਕਰ ਰਿਹਾ ਸੀ।