ਵੋਲਵੋ ਬੱਸਾਂ ‘ਚ ਸਫ਼ਰ ਕਰਨ ਵਾਲੇ ਲੋਕਾਂ ਲਈ ਖੁਸ਼ ਵਾਲੀ ਖ਼ਬਰ ਆ ਰਹੀ ਹੈ।ਖ਼ਬਰ ਇਹ ਹੈ ਕਿ ਵੋਲਵੋ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਨੂੰ ਸਸਤਾ ਸਫ਼ਰ ਕਰਨ ਦੀ ਖੁਸ਼ਖਬਰੀ ਆ ਰਹੀ ਹੈ।ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦੀ ਦਿੱਲੀ ਏਅਰਪੋਰਟ ਲਈ ਸਰਵਿਸ 15 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ।
ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦੀ ਦਿੱਲੀ ਏਅਰਪੋਰਟ ਲਈ ਸਰਵਿਸ 15 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਮਹਿਕਮੇ ਵੱਲੋਂ 1 ਜੂਨ ਨੂੰ ਬੱਸਾਂ ਨੂੰ ਰਵਾਨਾ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਮੂਸੇਵਾਲਾ ਕਾਂਡ ਕਾਰਨ ਸੀ. ਐੱਮ. ਕੋਲੋਂ ਸਮਾਂ ਨਹੀਂ ਮਿਲ ਸਕਿਆ।
ਸੂਤਰਾਂ ਨੇ ਦੱਸਿਆ ਕਿ ਸੀ. ਐੱਮ. ਆਫ਼ਿਸ ਤੋਂ 15 ਜੂਨ ਦਾ ਸਮਾਂ ਮਿਲਿਆ ਹੈ, ਜਿਸ ਨੂੰ ਲੈ ਕੇ ਮਹਿਕਮਾ ਤਿਆਰੀਆਂ ਵਿਚ ਜੁਟ ਗਿਆ ਹੈ। ਜਲੰਧਰ ਐੱਨ. ਆਈ. ਆਰ. ਬੈਲਟ ਹੋਣ ਕਾਰਨ ਬੱਸਾਂ ਨੂੰ ਹਰੀ ਝੰਡੀ ਵਿਖਾਉਣ ਦਾ ਪ੍ਰੋਗਰਾਮ ਜਲੰਧਰ ਵਿਚ ਰੱਖਿਆ ਗਿਆ ਹੈ। ਇਹ ਹੁਕਮ ਜ਼ੁਬਾਨੀ ਹੈ, ਸੀ. ਐੱਮ. ਆਫ਼ਿਸ ਤੋਂ ਲਿਖਤੀ ਹੁਕਮ ਦੀ ਉਡੀਕ ਹੈ। ਡਿਪੂਆਂ ਨੂੰ ਜਾਰੀ ਹਦਾਇਤਾਂ ਵਿਚ ਬੱਸਾਂ ਨੂੰ 15 ਜੂਨ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਰੱਖਣ ਨੂੰ ਕਿਹਾ ਗਿਆ ਹੈ।