ਭਾਜਪਾ ਵਰਕਰਾਂ ਵਲੋਂ ਵਾਰ- ਵਾਰ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਪਹਿਲਾਂ ਵੀ ਜੋ ਲਖੀਮਪੁਰ ‘ਚ ਭਾਜਪਾ ਦੇ ਵਰਕਰਾਂ ਵਲੋਂ ਹਿੰਸਾ ਕੀਤੀ ਗਈ ਸੀ ਉਦੋਂ ਵੀ ਭਾਜਪਾ ਨੇ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਜਿਸਦਾ ਵਿਰੋਧ ਕਰਨ ਲਈ ਕਿਸਾਨ ਇਕੱਠਾ ਹੋਏ ਸਨ।
ਜਿਥੇ ਭਾਜਪਾ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਸੀ ਯੂ.ਪੀ ਦੇ ਗ੍ਰਹਿ ਰਾਜ ਮੰਤਰੀ ਨੇ ਕਿਸਾਨਾਂ ਨੂੰ ਬੜੀ ਬੇਰਹਿਮੀ ਨਾਲ ਗੱਡੀ ਥੱਲੇ ਕੁਚਲ ਦਿੱਤਾ ਜਿਸ ‘ਚ 4 ਕਿਸਾਨ ਸ਼ਹੀਦ ਹੋਏ।ਹੁਣ ਹਰਿਆਣਾ ਤੋਂ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਕਾਂਗਰਸ ਨੂੰ ਧਕਾਉਂਦਿਆਂ ਕਿਹਾ ਕਿ ਉਹ ਪਾਰਟੀ ਦੇ ਸਹਿਯੋਗੀ ਮਨੀਸ਼ ਗਰੋਵਰ ਦਾ ਵਿਰੋਧ ਕਰਨ ਵਾਲਿਆਂ ਦੀਆਂ ‘ਅੱਖਾਂ ਕੱਢ ਦੇਣਗੇ ਅਤੇ ਹੱਥ ਵੱਢ ਦੇਣਗੇ।ਭਾਜਪਾ ਸੰਸਦ ਮੈਂਬਰ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਜਨਤਕ ਪ੍ਰੋਗਰਾਮ ‘ਚ ਦਿੱਤੀ ਗਈ ਧਮਕੀ ਦਾ ਉਥੇ ਮੌਜੂਦ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰੋਹਤਕ ਜ਼ਿਲ੍ਹੇ ‘ਚ ਭਾਜਪਾ ਦੇ ਸੀਨੀਅਰ ਨੇਤਾ ਮਨੀਸ਼ ਗਰੋਵਰ ਨੂੰ ਗੁੱਸੇ ‘ਚ ਆਏ ਕਿਸਾਨਾਂ ਨੇ ਕਿਲੋਈ ਪਿੰਡ ਦੇ ਮੰਦਰ ‘ਚ ਘੇਰ ਕੇ ਕਈ ਘੰਟਿਆਂ ਤੱਕ ਆਪਣੇ ਘੇਰੇ ‘ਚ ਰੱਖਿਆ।ਦੱਸਣਯੋਗ ਹੈ ਕਿ ਗਰੋਵਰ ਨੇ ਅੰਦੋਲਨਕਾਰੀ ਕਿਸਾਨਾਂ ਨੂੰ ”ਬੇਰੁਜ਼ਗਾਰ ਸ਼ਰਾਬੀ ਤੇ ”ਮਾੜੇ ਤੱਤ ਕਿਹਾ ਸੀ।