ਕੋਰੋਨਾ ਮਹਾਮਾਰੀ ਦੇ ਚਲਦੇ ਲੰਮੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਘਾ ਬੰਦ ਕੀਤਾ ਗਿਆ ਹੈ ਜਿਸ ਨੇ ਲੈ ਕੇ ਸਿੱਖ ਸ਼ਰਧਾਲੂਆਂ ਦੇ ਵੱਲੋਂ ਲੰਮੇ ਸਮੇਂ ਤੋਂ ਲਾਘਾ ਖੋਲ੍ਹਣ ਲਈ ਅਪੀਲ ਕੀਤੀ ਜਾ ਰਹੀ ਸੀ ਜੋ ਕਿ ਹੁਣ ਸ਼ਰਧਾਲੂਆਂ ਲਈ ਚੰਗੀ ਖਬਰ ਆ ਰਹੀ ਹੈ | ਪਾਕਿਸਤਾਨ ਸਰਕਾਰ ਦੇ ਵੱਲੋਂ ਲਾਘਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | ਹੁਣ ਅਗਲੇ ਮਹੀਨੇ ਸਿੱਖ ਸ਼ਰਧਾਲੂਆ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਇਜ਼ਾਜਤ ਦਾ ਦਿੱਤੀ ਗਈ ਹੈ|
ਕਰਤਾਰਪੁਰ ਸਾਹਿਬ ਲਾਘਾ ਖੋਲ੍ਹਣ ਦਾ ਫੈਸਲਾ ‘ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ’ (ਐਨਸੀਓਸੀ) ਰਾਹੀਂ ਲਿਆ ਗਿਆ ਹੈ ਕਿਉਂਕਿ 22 ਸਤੰਬਰ ਨੂੰ ਸਿੱਖ ਸੰਪਰਦਾ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਗਮ ਹੈ। ਡਾਨ ਅਖਬਾਰ ਦੀ ਖਬਰ ਦੇ ਅਨੁਸਾਰ, ਐਨਸੀਓਸੀ ਦੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕੋਵਿਡ -19 ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ, ਸਿੱਖ ਸ਼ਰਧਾਲੂਆਂ ਨੂੰ ਅਗਲੇ ਮਹੀਨੇ ਤੋਂ ਕਰਤਾਰਪੁਰ ਦੇ ਦਰਸ਼ਨ ਦੀ ਆਗਿਆ ਦਿੱਤੀ ਜਾਵੇਗੀ।
ਭਾਰਤੀ ਸ਼ਰਧਾਲੂ ਲਈ ਟੀਕੇ ਦੀਆਂ ਦੋਵੇਂ ਖੁਰਾਕਾਂ ਅਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦੇ ਕਾਰਨ, ਭਾਰਤ ਨੂੰ 22 ਮਈ ਅਤੇ 12 ਅਗਸਤ ਦੇ ਵਿਚਕਾਰ ‘ਸੀ’ C ਸ਼੍ਰੇਣੀ ਵਿੱਚ ਰੱਖਿਆ ਗਿਆ ਸੀ ਅਤੇ ਉੱਥੋਂ ਆਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦੀ ਲੋੜ ਸੀ। ਹੁਣ, ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਅਤੇ ਪਿਛਲੇ 72 ਘੰਟਿਆਂ ਦੇ ਅੰਦਰ ਕੀਤੇ ਗਏ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਦਿਖਾ ਕੇ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ |
ਸਿਰਫ 300 ਲੋਕਾਂ ਨੂੰ ਇਕੱਠੇ ਮਿਲਣ ਦੀ ਆਗਿਆ ਹੋਵੇਗੀ
ਇਸ ਤੋਂ ਇਲਾਵਾ, ਹਵਾਈ ਅੱਡਿਆਂ ‘ਤੇ ਤੇਜ਼ੀ ਨਾਲ ਰੈਪਿਡ ਟੈਸਟਿੰਗ ਵੀ ਕੀਤੀ ਜਾਏਗੀ ਅਤੇ ਜੇਕਰ ਕੋਈ ਕੋਰੋਨਾ ਪਾਜ਼ੀਟਿ ਪਾਇਆ ਜਾਦਾ ਹੈ ਤਾਂ ਯਾਤਰੀ ਨੂੰ ਪਾਕਿਸਤਾਨ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ |ਦਰਬਾਰ ਸਾਹਿਬ ਵਿੱਚ ਵੱਧ ਤੋਂ ਵੱਧ 300 ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਹੈ|ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 3,842 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਮਾਮਲੇ ਵਧ ਕੇ 11,23,812 ਹੋ ਗਏ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਪਾਕਿਸਤਾਨ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਗਈ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਹਰੇਕ ਧਾਰਮਿਕਕ ਸਥਾਨ ਖੋਲ ਦਿੱਤੇ ਗਏ ਹਨ ਪਰ ਪਾਕਿਸਤਾਨ ਲਾਘਾ ਕਿਉਂ ਨਹੀਂ ਖੋਲਿਆ ਜਾਂਦਾ | ਜਿਸ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਆ ਰਹੀ ਹੈ ਉਨ੍ਹਾਂ ਦੇ ਲੰਮੇ ਸਮੇ ਦੀ ਉਡੀਕ ਤੋਂ ਬਾਅਦ ਹੁਣ ਲਾਂਘਾ ਖੋਲਿਆ ਜਾਵੇਗਾ |
ਜਦੋਂ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਬਣੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਸਰਕਾਰ ਸਿੱਖ ਕੌਮ ਦੇ ਸੱਤ ਦਹਾਕਿਆਂ ਤੋਂ ਠੰਢੇ ਬਸਤੇ ਵਿਚ ਪਏ ਇਸ ਮਸਲੇ ਵੱਲ ਏਨੀਂ ਛੇਤੀ ਧਿਆਨ ਦੇਵੇਗੀ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਲੈਣ ਨਾਲ ਪਾਕਿਸਤਾਨੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇਂ ਸਾਰੀ ਦੁਨੀਆਂ ਵਿਚ ਵੱਸਦੇ ਸਿੱਖ ਭਾਈਚਾਰੇ ਵਿਚ ਆਪਣਾਂ ਕੱਦ ਬਹੁਤ ਉੱਚਾ ਕੀਤਾ ਹੈ।
ਇਸ ਇਤਿਹਾਸਕ ਘਟਨਾਕ੍ਰਮ ਵਿਚ ਨਵਜੋਤ ਸਿੰਘ ਸਿੱਧੂ ਇਕ ਵੱਡਾ ਪਾਤਰ ਕੇ ਉੱਭਰੇ ਹਨ ਅਤੇ ਪਰਵਾਸੀ ਸਿੱਖ ਭਾਈਚਾਰੇ ਵਿਚ ਵੀ ਉਨ੍ਹਾਂ ਦੀ ਚੰਗੇਰੀ ਅਤੇ ਪਕੇਰੀ ਸਾਖ ਬਣੀ ਹੈ। ਸਿੱਧੂ ਨੇ ਜਦ ਇਸ ਮਸਲੇ ਨੂੰ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਗਮ ਵਾਲੇ ਦੌਰੇ ਦੌਰਾਂਨ ਚੁੱਕਿਆ ਸੀ ਤਾਂ ਭਾਰਤੀ ਮੀਡੀਆ ਵੱਲੋਂ ਉਨ੍ਹਾਂ ਦੀ ਰੱਜ ਕੇ ਨੁਕਤਾਚੀਨੀ ਕੀਤੀ ਗਈ । ਇਸ ਮੰਗ ਨੂੰ ਰਾਜਨੀਤਕ ਰੰਗ ਦੇਣ ਦੀ ਕੋਸ਼ਿਸ਼ ਕਰਦਿਆਂ ਆਪਣਿਆਂ ਵੱਲੋਂ ਵੀ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਸਮੇਂ ਦੀ ਕਸਵੱਟੀ ਤੇ ਸਿੱਧੂ ਦਾ ਅਕਸ ਨਿੱਖਰ ਕੇ ਹੀ ਸਾਹਮਣੇਂ ਆਇਆ। ਅਮਰੀਕਨ ਸਿੱਖ ਭਾਈਚਾਰੇ ਵੱਲੋਂ ਸਿੱਧੂ ਦਾ ਸੋਨ-ਤਮਗੇ ਨਾਲ ਸਨਮਾਨ ਕਰਨ ਬਾਰੇ ਬਿਆਨ ਜਾਰੀ ਕੀਤਾ ਗਿਆ ਹੈ।