ਕਰਨਾਲ ਦੇ ਵਿੱਚ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਨੇ 5 ਜ਼ਿਲਿਆ ਦੇ ਵਿੱਚ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ ਜੋ ਹੁਣ 4 ਜ਼ਿਲਿਆਂ ਦੇ ਵਿੱਚ ਹਟਾ ਦਿੱਤੀ ਗਈ ਹੈ ਪਰ ਕਰਨਾਲ ਦੇ ਵਿੱਚ ਅੱਜ ਰਾਤ 12 ਵਜੇ ਤੱਕ SMS ਸੇਵਾ ਅਤੇ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ |
ਜੀਂਦ,ਪਾਣੀਪਤ,ਕੁਰੂਕਸ਼ੇਤਰ,ਕੈਥਲ ਦੇ ਵਿੱਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ |ਬੀਤੇ ਦਿਨ ਮਾਹੌਲ ਬਹੁਤ ਤਣਾਅਪੂਰਨ ਬਣ ਗਏ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਾਲੇ ਤੱਕ ਇੰਟਰਨੈੱਟ ਸੇਵਾ ਕਰਨਾਲ ਦੇ ਵਿੱਚ ਰੋਕੀ ਹੈ |
ਇਹ ਮਹਾਪੰਚਾਇਤ ਕਰਨਾਲ ਦੇ ਵਿੱਚ ਹੋਏ ਕਿਸਾਨਾਂ ਤੇ ਲਾਠੀਚਾਰਜ ਨੂੰ ਲੈ ਰੱਖੀ ਗਈ ਸੀ |ਜਿਸ ਦੇ ਕੱਲ ਸ਼ੁਰੂ ਹੋਣ ਤੋਂ ਪਹਿਲਾ ਹਰਿਆਣਾ ਸਰਕਾਰ ਨੇ ਕਿਸਾਨ ਆਗੂਆਂ ਦੀ ਮੀਟਿੰਗ ਸੱਦੀ ਸੀ ਜੋ ਕਿ ਸਹਿਮਤੀ ਨਾ ਬਣਨ ਕਾਰਨ ਬੇਸਿੱਟਾ ਰਹੀ ਜਿਸ ਲਈ ਧਰਨਾ ਕਰਨਾਲ ਦੇ ਸਕੱਤਰੇਤ ਦੇ ਬਾਹਰ ਕਿਸਾਨਾਂ ਵੱਲੋਂ ਜਾਰੀ ਹੈ |