ਕਰਨਾਲ ‘ਚ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ ਹੋ ਗਈ ਹੈ | ਪਹਿਲਾ ਹਰਿਆਣਾ ਪ੍ਰਸ਼ਾਸਨ ਵੱਲੋਂ ਨਾਕੇ ਲਗਾਏ ਗਏ ਸੀ ਜੋ ਹੁਣ ਹਟਾ ਦਿੱਤੇ ਗਏ ਹਨ | ਜਿਸ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਆਉਣੇ ਸ਼ੁਰੂ ਹੋ ਗਏ ਹਨ | ਇਸ ਮਹਾਪੰਚਾਇਤ ਦੇ ਵਿੱਚ ਹੋਰ ਵੀ ਵੱਡੇ ਕਿਸਾਨ ਆਗੂ ਜਲਦ ਪਹੁੰਚ ਰਹੇ ਹਨ | ਇਹ ਮਹਾਪੰਚਾਇਤ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਰੱਖੀ ਗਈ ਸੀ | ਇਸ ਲਾਠੀਚਾਰਜ ਦੇ ਵਿੱਚ ਕੁਝ ਕਿਸਾਨ ਸ਼ਹੀਦ ਵੀ ਹੋਏ ਜਿੰਨਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ | ਅਨਾਜ ਮੰਡੀ ਦੇ ਵਿੱਚ ਲੋਕ ਕਾਰਾ ਮੋਟਰਸਾਈਕਲਾ ਅਤੇ ਟਰੈਕਟਰ ਟਰਾਲੀਆਂ ਤੇ ਪਹੁੰਚਣ ਸ਼ੁਰੂ ਹੋ ਗਏ ਹਨ | ਹਰਿਆਣਾ ਸਰਕਾਰ ਦੇ ਵੱਲੋਂ ਨੈੱਟ ਬੰਦ ਕੀਤਾ ਗਿਆ ਹੈ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ |