ਚੰਡੀਗੜ- ਰਾਜ ਸਭਾ ਚੋਣਾਂ ਚ ਕਰਾਸ ਵੋਟਿੰਗ ਕਰਨ ਵਾਲੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਪਾਰਟੀ ਚ ਕੱਢ ਦਿੱਤਾ ਹੈ । ਇਹ ਜਾਣਕਾਰੀ ਪਾਰਟੀ ਦੇ ਜਨਰੱਲ ਸਕੱਤਰ ਕੇ ਸੀ ਵੇਨੁੰਗੋਪਾਲ ਨੇ ਸਾਂਝੀ ਕੀਤੀ । ਬਿਸ਼ਨੋਈ ਦੇ ਭਾਜਪਾ ਆਗੂਆਂ ਨਾਲ ਮੁਲਾਕਾਤ ਦੇ ਚਰਚੇ ਜੋਰਾਂ ਸ਼ੋਰਾਂ ਤੇ ਹਨ । ਇਹ ਦੱਸ ਦਈਏ ਕਿ ਕਾਂਗਰਸੀ ਉਮੀਦਵਾਰ ਅਜੇ ਮਾਕਨ ਨੂੰ ਵੋਟ ਦੇਣ ਦੀ ਥਾਂ ਬਿਸ਼ਨੋਈ ਨੇ ਅਜ਼ਾਦ ਉਮੀਦਵਾਰ ਕਾਰਤੀਯ ਸ਼ਰਮਾ ਦੇ ਹੱਕ ਚ ਵੋਟ ਦਿੱਤੀ, ਜਿਸ ਦੇ ਸਿਟੇ ਵਜੋਂ ਕਾਂਗਰਸ ਪਾਰਟੀ ਕੋਲ 31 ਵਿਧਾਇਕ ਸਨ,ਜਿੱਤ ਲਈ ਉਨਾ ਨੂੰ 30 ਵਿਧਾਇਕਾਂ ਦੀ ਜਰੂਰਤ ਸੀ ।
ਇਸ ਦੌਰਾਨ ਹੀ ਕੁਲਦੀਪ ਬਿਸ਼ਨੋਈ ਨੇ ਕਰਾਸ ਵੋਟਿਗ ਕਰ ਦਿੱਤੀ ਤੇ ਇਕ ਵਿਧਾਇਕ ਦੀ ਵੋਟ ਰੱਦ ਹੋਣ ਨਾਲ ਕਾਂਗਰਸੀ ਉਮਦੀਵਾਰ ਮਾਕਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਲਦੀਪ ਬਿਸ਼ਨੋਈ ਦੀ ਹਰਿਆਣਾ ਵਿਧਾਨ ਸਭੀ ਦੀ ਮੈਂਬਰਸ਼ਿਪ ਨੰ ਰੱਦ ਕਰਵਾਉਣ ਲਈ ਸਪੀਕਰ ਨੂੰ ਪੱਤਰ ਲਿੱਖਿਆ ਜਾਵੇਗਾ। ਕੁਲਦੀਪ ਬਿਸ਼ਨੋਈ ਨੇ ਆਪਣੇ ਹੀ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਲਈ ,ਭਾਜਪਾ-ਜੇਜੇਪੀ ਦੀ ਬਾਹਰੋ ਹਿਮਾਇਤ ਕੀਤੀ ਹੈ । ਇਹ ਜਿਕਰਯੋਗ ਹੈ ਕਿ ਕੁਲਦੀਪ ਬਿਸ਼ਨੋਈ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਹਨ ।