ਤਾਲਿਬਾਨ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਕਾਬੁਲ ‘ਚ ਸ਼ੁਕਰਵਾਰ ਨੂੰ ਤਾਲਿਬਾਨ ਆਪਣੀ ਨਵੀਂ ਸਰਕਾਰ ਦਾ ਗਠਨ ਕਰੇਗਾ, ਪਰ ਦੇਰ ਸ਼ਾਮ ਕੁਝ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਸਕਿਆ।ਇਸਦੇ ਬਾਅਦ ਤਾਲਿਬਾਨ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਨਵੀਂ ਸਰਕਾਰ ਦੇ ਗਠਨ ਦੀ ਗੱਲ ਕੀਤੀ, ਪਰ ਅਜ ਵੀ ਇਹ ਟਲ ਗਿਆ।ਹੁਣ ਕਿਹਾ ਜਾ ਰਿਹਾ ਹੈ ਕਿ 2-3 ਦਿਨ ਦੇ ਅੰਦਰ ਤਾਲਿਬਾਨ ਅਫਗਾਨਿਸਤਾਨ ‘ਚ ਸਰਕਾਰ ਬਣਾ ਲਵੇਗਾ। ਸੈਨਾ ਦੀ ਇੰਜੀਨੀਅਰਿੰਗ ਟੀਮ ਨੇ ਦੋ ਬਲੈਕ ਹਾਕ ਹੈਲੀਕਾਪਟਰ ਨੂੰ ਫਿਰ ਤੋਂ ਮੇਂਟੇਨ ਕਰਕੇ ਉਡਾਇਆ ਹੈ।ਇਨ੍ਹਾਂ ਨੂੰ ਅਮਰੀਕੀ ਸੈਨਾ ਨੇ ਨਸ਼ਟ ਕਰ ਦਿੱਤਾ ਸੀ।।।ਅਫਗਾਨ ਸੈਨਾ ਦੇ ਪਾਇਲਟ ਨਕੀਬ ਹਿੰਮਤ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਅਮਰੀਕੀਆਂ ਵਲੋਂ ਨਸ਼ਟ ਕੀਤੇ ਗਏ ਜਹਾਜ਼ਾਂ ਨੂੰ ਉਨ੍ਹਾਂ ਦੀ ਇੰਜਨੀਅਰਿੰਗ ਟੀਮ ਨੇ ਫਿਰ ਤੋਂ ਉਡਾਨ ਲਈ ਬਣਾ ਲਿਆ ਹੈ।ਕਾਬੁਲ ‘ਚ ਔਰਤਾਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਚੁੱਕਾ ਹੈ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਤਾਲਿਬਾਨ ਵਲੋਂ ਮਹਿਲ ਦੇ ਰਾਹ ‘ਚ ਆਉਣ ਤੋਂ ਬਾਅਦ ਹਇਆ।ਤਾਲਿਬਾਨ ਨੇ ਉਨਾਂ੍ਹ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹੈ।