ਅਫ਼ਗਾਨਿਸਤਾਨ ‘ਤੇ ਹੁਣ ਤਾਲਿਬਾਨ ਕਾਬਜ਼ ਹੋ ਚੁੱਕਾ ਹੈ।ਜਿਸਦੇ ਚਲਦਿਆਂ ਉਥੋਂ ਦਾ ਹਰ ਨਾਗਰਿਕ ਅਫ਼ਗਾਨਿਸਤਾਨ ਛੱਡ ਕਿਸੇ ਹੋਰ ਦੇਸ਼ ‘ਚ ਸ਼ਰਨ ਲੈਣਾ ਚਾਹੁੰਦਾ ਹੈ।ਜਿਸ ਦੇ ਚਲਦਿਆਂ ਅਫਗਾਨਿਸਤਾਨ ਤੋਂ ਕਈ ਕਈ ਅਫ਼ਗਾਨੀਆਂ ਅਤੇ ਭਾਰਤੀ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ।ਇਸ ਦੌਰਾਨ ਹੀ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਵਿੱਤਰ ਸਰੂਪ ਵੀ ਭਾਰਤ ਲਿਆਂਦੇ ਗਏ ਹਨ।
Union Minister #HardeepSinghPuri To Welcome The Guru Granth Saroop From Kabul
Air India carrying three copies of #GuruGranthSahib and 75 people, including 46 Afghanistan Sikhs and Hindus.
Whereas a few still sitting at Singhu Border and saying Modi Marr Jaa Tu. pic.twitter.com/hDDiTshOUc
— PoliticsSolitics (@IamPolSol) August 24, 2021
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਪੂਰੇ ਧਾਰਮਿਕ ਸਨਮਾਨ ਨਾਲ ਦਿੱਲੀ ਏਅਰਪੋਰਟ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਬਾਹਰ ਲੈ ਕੇ ਆਏ।ਹਰਦੀਪ ਪੁਰੀ ਦਾ ਕਹਿਣਾ ਹੈ ਉਨ੍ਹਾਂ ਨੂੰ ਪਵਿੱਤਰ ਸਰੂਪਾਂ ਦੀ ਸੇਵਾ ਕਰਨ ਦਾ ਬਹੁਤ ਵੱਡਾ ਸੁਭਾਗ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਭਾਜਪਾ ਨੇਤਾ ਆਰਪੀ ਸਿੰਘ ਇੱਕ-ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬਾਹਰ ਲੈ ਕੇ ਆਏ।ਦੱਸ ਦੇਈਏ ਕਿ ਪਾਵਨ ਸਰੂਪ ਅਫਗਾਨਿਸਤਾਨ ਕਾਬੁਲ ਦੇ ਗੁਰਦੁਆਰਾ ਸਾਹਿਬ ਤੋਂ ਸੁਰੱਖਿਅਤ ਭਾਰਤ ਲਿਆਂਦੇ ਗਏ ਹਨ।