ਕਿਸਾਨਾਂ ਦੇ ਵੱਲੋਂ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾਂਦਾ ਹੈ | ਭਾਜਪਾ ਦਾ ਘਰੋਂ ਬਾਹਰ ਨਿਕਲਣਾ ਕਿਸਾਨਾਂ ਨੇ ਔਖਾ ਕਰ ਦਿੱਤਾ ਹੈ | ਬੁਧਾਨਾ ਹਲਕੇ ਤੋਂ ਭਾਜਪਾ ਵਿਧਾਇਕ ਉਮੇਸ਼ ਮਲਿਕ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਸ ਦੀ ਗੱਡੀ ਤੇ ਹਮਲਾ ਵੀ ਕੀਤਾ ਗਿਆ | ਤੁਹਾਨੂੰ ਦੱਸ ਦਈ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਪਿੰਡ ਸਿਸੌਲੀ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕਾਂ ਨੇ ਬੁਧਾਨਾ ਹਲਕੇ ਤੋਂ ਭਾਜਪਾ ਵਿਧਾਇਕ ਉਮੇਸ਼ ਮਲਿਕ ਦਾ ਵਿਰੋਧ ਕੀਤਾ |
ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ’ਤੇ ਪੱਥਰਬਾਜ਼ੀ ਕੀਤੀ ਅਤੇ ਕਾਲੀ ਸਿਆਹੀ ਮਲ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਵਿੱਚ ਵਿਧਾਇਕ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਹਮਲਾਵਰ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਸਨ।
ਸਿਸੌਲੀ ਬੀਕੇਯੂ ਆਗੂ ਰਾਕੇਸ਼ ਟਿਕੈਤ ਦਾ ਪਿੰਡ ਹੈ ਅਤੇ ਯੂਨੀਅਨ ਦਾ ਮੁੱਖ ਦਫ਼ਤਰ ਵੀ ਇੱਥੇ ਹੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਵਿਧਾਇਕ ਪਿੰਡ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਇਹ ਘਟਨਾ ਵਾਪਰੀ।