ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਲਾਗਾਤਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਅੱਜ ਫਿਰੋਜ਼ਪੁਰ ਸ਼ਹਿਰ ਵਿੱਚ ਭਾਜਪਾ ਦੇ ਜ਼ਿਲਾ ਪ੍ਰਧਾਨ ਘਰ ਕਾਰਜਕਾਰਨੀ ਮੀਟਿੰਗ ਕੀਤੀ ਜਾਣੀ ਸੀ | ਜਿਸ ਤੋਂ ਬਾਅਦ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲਗ ਗਿਆ ਤੇ ਕਿਸਾਨਾਂ ਨੇ ਜਿਲਾ ਪ੍ਰਧਾਨ ਦੇ ਘਰ ਦੀ ਕਲੋਨੀ ਨੂੰ ਘੇਰਾ ਪਾ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਤੇ ਨਾਰੇਬਾਜੀ ਕੀਤੀ |ਇਸ ਮੌਕੇ ਕਿਸਾਨਾਂ ਅਤੇ ਪੁਲਿਸ ਦੀ ਧੱਕਾ ਮੁਕੀ ਵੀ ਹੋਈ |
ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਸੀ ਅਤੇ ਵਾਟਰ ਕੇਂਨਨ ਵੀ ਮੰਗਵਾਇਆ ਗਿਆ ਸੀ ਪਰ ਕਿਸਾਨਾਂ ਨੇ ਕਲੋਨੀ ਦੀ ਕੰਧਾਂ ਟੱਪ ਜ਼ਿਲਾ ਪ੍ਰਧਾਨ ਦੇ ਘਰ ਦੇ ਕੋਲ ਮੀਟਿੰਗ ਵਾਲੀ ਜਗਹ ਤੇ ਪਹੁੰਚ ਗਏ ਅਤੇ ਕਿਸਾਨਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਗਿਆ