ਅੱਜ ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਦੀ ਅਗਵਾਈ ਦੇ ਵਿੱਚ ਮੋਹਾਲੀ,ਚੰਡੀਗੜ੍ਹ ਅਤੇ ਪੰਚਕੂਲਾ
ਗੱਡੀਆਂ ਦਾ ਕਾਫਲਾ ਜਾ ਰਿਹਾ ਹੈ | ਕਿਸਾਨ ਮੋਹਾਲੀ ਦੇ ਸੋਹਾਣਾ ਗੁਰਦੁਆਰਾ ਸਾਹਿਬ ਤੋਂ ਚੱਲੇ ਹਨ | ਇਹ ਕਾਫਲਾ ਮੋਹਾਲੀ,ਚੰਡੀਗੜ੍ਹ ਅਤੇ ਪੰਚਕੂਲਾ ਤੋਂ ਹੁੰਦੇ ਹੋਏ ਸਿੰਘੂ ਬਾਰਡਰ ਤੋਂ ਪਹੁੰਚਣਗੇ |ਇਹ ਕਾਫਲਾ ਮੋਹਾਲੀ ਤੋਂ ਰਵਾਨਾ ਹੋ ਗਿਆ ਹੈ | ਇਹ ਮਾਰਚ ਦਿੱਲੀ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਕੱਡਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵੀ ਪਤਾ ਚੱਲ ਸਕੇ ਕਿ ਇਕੱਲੇ ਪਿੰਡਾਂ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਸ਼ਹਿਰਾਂ ਦੇ ਲੋਕ ਵੀ ਇਸ ਅੰਦੋਲਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕਿ ਖੜ੍ਹੇ ਹਨ |
ਪੰਜਾਬੀ ਗਾਇਕ ਜੱਸ ਬਾਜਵਾ ਵੀ ਇਸ ਮੌਕੇ ਕਿਸਾਨਾਂ ਦੇ ਕਾਫਲੇ ਨਾਲ ਮੌਜੂਦ ਹਨ |ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜੱਸ ਬਾਜਵਾ ਨੇ ਕਿਹਾ ਕਿ ਅੱਜ ਅਸੀਂ ਸ਼ਹਿਰਾਂ ‘ਚ ਕੰਮ ਕਰ ਰਹੇ ਸਾਡੇ ਭਾਈਚਾਰੇ ਨੂੰ ਵੱਧ ਤੋਂ ਵੱਧ ਇਕੱਠੇ ਕਰਨ ਪਹੁੰਚੇ ਹਾ ਕਿਉਂਕਿ ਸ਼ਹਿਰਾਂ ਦੇ ਲੋਕ 9 ਤੋਂ 5 ਨੌਕਰੀ ਕਰਦੇ ਹਨ ਪਰ ਉਹ ਕਿਸਾਨਾਂ ਦੇ ਨਾਲ ਹਨ |ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜਦੋਂ ਤੱਕ ਕੇਂਦਰ ਸਰਕਾਰ 3 ਖੇਤੀ ਕਾਨੂੰਨ ਰੱਦ ਨਹੀਂ ਕਰਦੇ ਇਹ ਅੰਦੋਲਨ ਇਸੇ ਤਰਾਂ ਜਾਰੀ ਰਹੇਗਾ ,ਮੰਤਰੀ ਜੋ ਮਰਜੀ ਬਿਆਨ ਦੇਣ ਕਾਨੂੰਨ ਰੱਦ ਕਰਵਾ ਕੇ ਰਹੇਗਾ|
ਜੱਸ ਬਾਜਵਾ ਨੇ ਕਿਹਾ ਕਿ ਕਿਸਾਨ-ਕੇਂਦਰ ਵਿਚਾਲੇ 11 ਮੀਟਿੰਗਾਂ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ ਹਨ |
ਉਨ੍ਹਾਂ ਕਿਹਾ ਕਿ ਪਰਚਿਆਂ ਦਾ ਸਾਨੂੰ ਕੋਈ ਡਰ ਨਹੀਂ ਅਸੀਂ ਇਸੇ ਤਰਾਂ ਮਾਰਚ ਕਰਦੇ ਰਹਾਂਗੇ ਕਿਉਂਕਿ
7 ਮਹੀਨੇ ਤੋਂ ਸਰਕਾਰ ਸਾਡੇ ਤੇ ਜੋ ਤਸੱਦਦ ਕਰ ਰਹੀ ਹੈ ਉਹ ਵੀ ਅਸੀਂ ਜਰ ਰਹੇ ਹਾਂ ਅਸੀਂ ਕਦੇ ਵੀ ਮੀਡੀਆ ਨੂੰ ਨਹੀਂ ਕਿਹਾ ਕਿ ਸਰਕਾਰ ਸਾਡੇ ‘ਤੇ ਪਰਚੇ ਕਰ ਰਹੀ ਹੈ |ਜਿਨਾ ਜੋਰ ਸਰਕਾਰ ਨੇ ਲਾਉਣਾ ਲਾ ਲਵੇ ਅਸੀ ਵੀ ਜਿਨੇ ਜੋਗੇ ਹੋਏ ਜ਼ਰੂਰ ਕਰਾਂਗੇ
ਇਸ ਦੇ ਨਾਲ ਹੀ ਜੱਸ ਬਾਜਵਾ ਨੇ ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਤੇ ਵੀ ਤੰਜ ਕੱਸਿਆ ਕਿਹਾ ਕਿ ਸਾਡਾ ਆਪਣਾ ਭਾਈਚਾਰਾ ਜੋ ਪੁਲਿਸ ਦੇ ਵਿੱਚ ਹੈ ਉਹ ਸਾਡੇ ਤੇ ਡੰਡੇ ਸੋਟੇ ਮਾਰ ਰਿਹਾ ਹੈ ਜਿੰਨਾਂ ‘ਚ ਬਹੁਤ ਸਾਕੇ ਕਿਸਾਨ ਵੀ ਹਨ ਪਰ ਇੱਕ ਦਿਨ ਅਜਿਹਾ ਆਏਗਾ ਜਿਵੇਂ ਸਾਰੇ ਮਹਿਕਮੇ ਅਡਾਨੀ ਅੰਬਾਨੀ ਕੋਲ ਚਲੇ ਗਏ ਉਸੇਂ ਤਰਾਂ ਕਿਸੇ ਦਿਨ ਪੁਲਿਸ ਦਾ ਮਹਿਕਮਾ ਵੀ ਅੰਡਾਨੀ ਅਬਾਨੀ ਕੋਲ ਚਲੇ ਜਾਏਗਾ ਉਸ ਸਮੇ ਇਨ੍ਹਾਂ ਪੁਲਿਸ ਵਾਲਿਆ ਵੀਰਾਂ ਦਾ ਇਹ ਕਿਸਾਨ ਹੀ ਸਾਥ ਦੇਣਗੇ |