ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਬਰਬਾਦ ਹੋਣ ‘ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਬਠਿੰਡਾ ‘ਚ ਪੰਜ ਦਿਨਾਂ ਤੱਕ ਪ੍ਰਦਰਸ਼ਨ ਕਰਨ ਮਗਰੋਂ ਅੱਜ ਸਰਦੂਲਗੜ੍ਹ ਦੇ ਕਸਬਾ ਝੁਨੀਰ ‘ਚ ਕਿਸਾਨਾਂ ਨੇ ਬੱਸਾਂ ‘ਤੇ ਲੱਗੇ ਫਲੈਕਸਾਂ ‘ਤੇ ਕਾਲਖ ਲਗਾਉਣ ਦੇ ਨਾਲ ਪੰਜਾਬ ਸਰਕਾਰ ਦੇ ਬੈਨਰ ਵੀ ਪਾੜ ਦਿੱਤੇ।
ਕਿਸਾਨ ਯੂਨੀਅਨ ਦੇ ਆਗੂਆਂ ਨੇ ਜਿੱਥੇ ਕਿਤੇ ਵੀ ਫਲੈਕਸ ਦਿਖਾਈ ਦਿੱਤੇ, ਉਨ੍ਹਾਂ ‘ਤੇ ਕਾਲਖ ਮਲ ਦਿੱਤੀ ਗਈ।ਬੀਤੇ ਦਿਨੀਂ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਅਤੇ ਅਰੁਣਾ ਚੌਧਰੀ ਵਲੋਂ ਪ੍ਰੈਸ ਕਾਨਫ੍ਰੰਸ ਕਰਕੇ ਨਰਮੇ ਦੀ ਫਸਲ ਲਈ ਪੰਜਾਬ ਸਰਕਾਰ ਵਲੋਂ ਦਿੱਤੇ ਮੁਆਵਜ਼ੇ ਦਾ ਵੀ ਵਿਰੋਧ ਕੀਤਾ ਗਿਆ।
ਕਿਸਾਨ ਦੀ ਮੰਗ ਹੈ ਕਿ ਸੰਘਰਸ਼ ਦੌਰਾਨ ਖਰਾਬ ਹੋਈ ਫਸਲ ਲਈ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ।