ਬੱਬੂ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਕੇ ਕਿਹਾ ਕਿ ਇਹ ਗੀਤ ਜਿੰਨੇ ਵੀ ਵੱਡੇ ਕਲਾਕਾਰ ਸੀਨੀਅਰ ਕਲਾਕਾਰ,ਜਿੰਨਾਂ ਨੂੰ ਮੈਂ ਬਚਪਨ ਤੋਂ ਸੁਣਦਾ ਆਇਆ ਉਨ੍ਹਾਂ ਨੂੰ ਸਮਰਪਿਤ ਹੈ।ਇਹ ਗੀਤ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ।ਇਹ ਗੀਤ ਮੁਹੰਮਦ ਸਦੀਕ, ਜਿਹੜੇ ਸਭ ਤੋਂ ਪਹਿਲਾਂ ਸਿਰਫ ਤੇ ਸਿਰਫ ਕਲਾਕਾਰ ਹਨ, ਉਨ੍ਹਾਂ ਲਈ ਹੈ।ਮੁਹੰਮਦ ਸਦੀਕ ਸਿਆਸਤਦਾਨ ਲਈ ਨਹੀਂ ਹੈ।ਅਸੀਂ ਕਿਸਾਨ ਹਿਤੈਸ਼ੀ ਹਾਂ, ਕਿਸਾਨ ਪੱਖੀ ਹਾਂ ਤੇ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇ ਹਾਂ ਅਤੇ ਹਰ ਸਿਆਸੀ ਜਮਾਤ ਦਾ ਉਦੋਂ ਤੱਕ ਵਿਰੋਧ ਕਰਾਂਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ।ਇਹ ਗੀਤ ਸਿਰਫ ਤੇ ਸਿਰਫ ਮਨੋਰੰਜਨ ਲਈ ਹੀ ਵਰਤਿਆ ਜਾ ਸਕਦਾ ਹੈ।ਇਸ ਗੀਤ ਨੂੰ ਕਿਸੇ ਵੀ ਸਿਆਸੀ ਮੰਤਵ ਨਾਲ ਸਦੀਕ ਸਾਬ੍ਹ ਵੀ ਨਹੀਂ ਵਰਤ ਸਕਦੇ।