ਹਾਈਕੋਰਟ ਦੇ ਆਰਡਰ ਤੋਂ ਬਾਅਦ ਅੱਜ ਜੈਪਾਲ ਦਾ PGI ਦੇ ਵਿੱਚ ਪੋਸਟਮਾਰਟਮ ਹੋ ਗਿਆ ਹੈ ਜਿਸ ਤੋਂ ਬਾਅਦ ਸ਼ਾਮ ਤੱਕ ਪੋਸਟਮਾਰਟਮ ਦੀ ਰਿਪੋਰਟ ਆਉਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਜੈਪਾਲ ਭੁੱਲਰ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਲਕੇ ਦੁਪਹਿਰ 2 ਵਜੇ ਫਿਰੋਜ਼ਪੁਰ ਦੇ ਜ਼ੀਰਾ ਗੇਟ ਵਿਖੇ ਜੈਪਾਲ ਦਾ ਸਸਕਾਰ ਕੀਤਾ ਜਾਵੇਗਾ | ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਪੱਛਮੀ ਬੰਗਾਲ ਦੀ ਪੁਲਿਸ ਪੰਜਾਬ ਪੁਲਿਸ ਦਾ ਨਾਮ ਲੈ ਰਹੀ ਹੈ ਉਧਰ ਪੰਜਾਬ ਪੁਲਿਸ ਪੱਛਮੀ ਬੰਗਾਲ ਦੀ ਪੁਲਿਸ ਨੂੰ ਇਸ ਦਾ ਜਿਮੇਵਾਰ ਕਹਿ ਰਹੀ ਹੈ ਬਾਕੀ ਜਾਂਚ ਤੋਂ ਬਾਅਦ ਪਤਾ ਚੱਲੇਗਾ |
ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜੱਸੀ ਖਰੜ ਦਾ ਐਨਕਾਊਂਟਰ ਕੱਲਕਤਾ ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਦੁਬਾਰਾ ਪੋਸਟਮਾਰਟਮ ਦੀ ਮੰਗ ਕੀਤੀ ਗਈ ਸੀ ਪਰਿਵਾਰ ਦਾ ਕਹਿਣਾ ਸੀ ਕਿ ਇਹ ਝੂਠਾ ਐਨਕਾਊਂਟਰ ਹੈ ਪੁਲਿਸ ਦੇ ਵੱਲੋਂ ਹੱਡੀਆਂ ਤੋੜ ਕੇ ਫਿਰ ਉਨਾਂ ਦੇ ਗੋਲੀਆਂ ਮਾਰੀਆਂ ਗਈਆਂ ਹਨ |