ਵੀਰਵਾਰ, ਜਨਵਰੀ 15, 2026 02:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਕੁੰਵਰ ਵਿਜੇ ਪ੍ਰਤਾਪ ਪੰਥ ਤੇ ਪੰਜਾਬ ਦਾ ਹੀਰੋ ਹੋ ਨਿਬੜਿਆ : ਭੋਮਾ

by propunjabtv
ਅਪ੍ਰੈਲ 28, 2021
in ਪੰਜਾਬ
0

ਲੋਕਾਂ ਦੇ ਗੁੱਸੇ ਦਾ ਹੜ੍ਹ ਬਾਦਲ ਕੈਪਟਨ ਗਠਜੋੜ ਨੂੰ 2022 ਦੀਆਂ ਚੋਣਾਂ ਵਿੱਚ ਨੇਸਤੋ ਨਾਬੂਦ ਕਰ ਦੇਵੇਂਗਾ।

ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਬਕਾ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੱਖ ਕੌਮ ਤੇ ਪੰਜਾਬ ਦੇ ਇਤਿਹਾਸ ਦਾ ਇੱਕ ਨਾਇਕ ਤੇ ਹੀਰੋ ਹੋ ਨਿਬੜਿਆ ਹੈ। ਉਸਨੇ ਜਿਸ ਤਰ੍ਹਾਂ ਬਰਗਾੜੀ ਤੇ ਬਹਿਬਲਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਕਾਂਡ ਦੀ ਜਾਂਚ ਬਿਨਾਂ ਕਿਸੇ ਦਬਾਉ ਦੇ ਦਲੇਰੀ, ਈਮਾਨਦਾਰੀ ਤੇ ਪ੍ਰਾਦਰਸ਼ਤਾ ਨਾਲ ਲੜੀ ਅਤੇ ਕੜੀ ਨਾਲ਼ ਕੜੀ ਜੋੜ ਕੇ (9) ਨੌਂ ਚਲਾਨ ਦੋਸ਼ੀਆਂ ਖਿਲਾਫ਼ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤੇ। ਇਥੋਂ ਤੱਕ ਕੈਪਟਨ ਦੀ ਪੰਜਾਬ ਸਰਕਾਰ ਵੀ ਠੀਕ ਰਹੀ ਕਿਉਂਕਿ ਇਥੋਂ ਤੱਕ ਤਾਂ ਸਿਰਫ਼ ਪਿਆਦੇ ਹੀ ਮਰਦੇ ਤੇ ਫਸਦੇ ਸਨ ਪਰ ਜਦੋਂ ਦਸਵੇਂ ਤਿਆਰ ਬਰ ਤਿਆਰ ਚਲਾਨ ਵਿੱਚ ਸਾਹਮਣੇ ਰਾਜਾ ਤੇ ਰਾਣੀ ਮਰਦੇ ਵੇਖੇ ਤਾਂ ਇਥੇ ਸ਼ਤਰੰਜ ਦੀ ਚਾਲ ਖੇਡ ਰਹੇ ਪੰਜਾਬ ਸਰਕਾਰ ਦੇ ਹਾਕਮ , ਦੋਸ਼ੀ ਤੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਤੇ ਸਰਕਾਰ ਤੇ ਦੋਸ਼ੀਆਂ ਦੇ ਵਕੀਲਾਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਦੋਸ਼ੀਆਂ ਵਿਰੁੱਧ ਪੇਸ਼ ਕੀਤੀ ਗਈ ਕੁੰਵਰ ਵਿਜੇ ਪ੍ਰਤਾਪ ਵਾਲ਼ੀ ਸਿੱਟ ਦੀ ਰਿਪੋਰਟ ਹੀ ਮਾਣਯੋਗ ਹਾਈਕੋਰਟ ਵਿੱਚੋਂ ਖਾਰਜ ਕਰਵਾ ਦਿੱਤੀ । ਇਸ ਤੋਂ ਮਾੜੀ ਗੱਲ ਤੇ ਮਿਲੀ ਭੁਗਤ ਹੋਰ ਕੀ ਹੋ ਸਕਦੀ ਹੈ ? ਉਹਨਾਂ ਕਿਹਾ ਕਿ ਇਹਨਾਂ ਦੋਵਾਂ ਘਰਾਣਿਆਂ ਦੇ ਝੂਠ ਤੇ ਫਰੇਬ ਦਾ ਘੜਾ 2017 ਦੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦੀ ਕਚਹਿਰੀ ਵਿੱਚ ਅਸੀਂ ਭੰਨ ਦਿੱਤਾ ਸੀ ਜਦੋਂ ਦੋਵਾਂ ਘਰਾਣਿਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਟਿਆਲੇ ਤੇ ਲੰਬੀ ਵਿੱਚ ਇੱਕ ਦੂਸਰੇ ਨੂੰ ਸਦਭਾਵਨਾ ਵਜੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਸੀ ਤਾਂ ਅਸੀਂ ਉਦੋਂ ਹੀ ਕਹਿ ਦਿੱਤਾ ਸੀ ਕਿ ਪੰਜਾਬ ਨੂੰ ਬਾਦਲਾਂ ਨੂੰ ਗੁਲਦਸਤੇ ਭੇਟ ਕਰਨ ਵਾਲ਼ਾ ਮੁੱਖ ਮੰਤਰੀ ਨਹੀਂ ਚਾਹੀਦਾ ।
ਅਕਾਲੀ ਆਗੂ ਨੇ ਦਾਅਵੇ ਨਾਲ ਦੱਸਿਆ ਕਿ ਮਾਣਯੋਗ ਹਾਈਕੋਰਟ ਵਿੱਚ ਪੇਸ਼ੀ ਵਾਲੇ ਦਿਨ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਸ਼੍ਰੀ ਅਤੁੱਲ ਨੰਦਾ ਤੇ ਕਥਿਤ ਦੋਸ਼ੀ ਇਕੋ ਸਮੇਂ ਇਕੋ ਦਿਨ ਬੀਮਾਰ ਹੋ ਜਾਂਦੇ ਸਨ ਫ਼ਿਰ ਐਡਵੋਕੇਟ ਜਨਰਲ ਤੇ ਸਾਰੇ ਦੋਸ਼ੀਆਂ ਦੇ ਮੈਡੀਕਲ ਸਰਟੀਫਿਕੇਟ ਵੀ ਇਕੋ ਹਸਪਤਾਲ ਵਿਚੋਂ ਬਣਕੇ ਮਾਣਯੋਗ ਹਾਈਕੋਰਟ ਵਿੱਚ ਪਹੁੰਚ ਜਾਂਦੇ ਸੀ। ਇਹ ਅਤਿ ਦੀ ਬੇਈਮਾਨੀ ਨਹੀਂ , ਤਾਂ ਹੋਰ ਕੀ ਸੀ? ਫ਼ਿਰ ਇਥੋਂ ਤੱਕ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਐਡਵੋਕੇਟ ਜਨਰਲ ਰਹੇ ਆਰ ਐੱਸ ਚੀਮਾਂ ਤੇ ਬਾਦਲ ਸਰਕਾਰ ਸਮੇਂ ਐਡਵੋਕੇਟ ਜਨਰਲ ਰਹੇ ਅਸ਼ੋਕ ਕੁਮਾਰ ਅਗਰਵਾਲ ਦੋਸ਼ੀਆਂ ਦੇ ਵਕੀਲ ਹੁੰਦੇ ਹਨ ਫ਼ਿਰ ਇਨਸਾਫ਼ ਕਿਥੋਂ ਮਿਲਣਾ ਸੀ ? ਸਲਾਬਤਪੁਰਾ ਵਿਖੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਜੋ ਦਸਵੇਂ ਪਾਤਸ਼ਾਹ ਜੀ ਦੀ ਪੁਸ਼ਾਕ ਪਾ ਕੇ ਸਿਵਾਂਗ ਰਚਾਇਆ ਸੀ ਉਸਦੇ ਵਿਰੁੱਧ 295 ਏ ਪਰਚਾ ਦਰਜ ਹੋਇਆ ਸੀ ਉਹ ਬਾਦਲ ਸਰਕਾਰ ਵਲੋਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪੰਜ ਦਿਨ ਪਹਿਲਾਂ ਕੈਸਲ ਕਰ ਦਿੱਤਾ ਗਿਆ ਫ਼ਿਰ ਇਨਸਾਫ਼ ਦੀ ਆਸ ਕਿਥੇ ਰਹਿ ਗਈ ? ਉਹਨਾਂ ਕਿਹਾ ਇਹ ਅਦਾਲਤੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ 9 ਚਲਾਨ ਪੇਸ਼ ਹੋਏ ਹੋਣ ਤਾਂ ਇਕ IG Police ਦੇ ਪੱਧਰ ਦੇ ਅਫਸਰ ਵਲੋਂ ਕੀਤੀ ਜਾਂਚ ਰੱਦ ਕਰ ਦਿੱਤੀ ਗਈ ਹੋਵੇ।
ਉਹਨਾ ਕਿਹਾ ਏਸੇ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ 30 ਅਪ੍ਰੈਲ ਨੂੰ 11 ਵਜੇ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਸਮੁੱਚੇ ਖਾਲਸਾ ਪੰਥ ਵਲੋਂ ਪੰਥ ਦੇ ਨਾਇਕ ਤੇ ਸਮੁੱਚੀ ਅਫ਼ਸਰ ਸ਼ਾਹੀ ਲਈ ਰੋਲ ਮਾਡਲ ਬਣੇ ਸਾਬਕਾ ਪੁਲਿਸ ਅਫ਼ਸਰ ਕੰਵਰ ਵਿਜੇ ਪ੍ਰਤਾਪ ਦਾ ਗੋਲ੍ਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਇਨਸਾਫ ਦਾ ਗਲਾ ਘੁੱਟਨ ਵਾਲਿਆਂ ਨੂੰ ਸਮਝ ਪੈ ਸਕੇ ਕਿ ਗੁਰੂ ਤੇ ਗੁਰੂ ਦੀ ਸੰਗਤ ਬੇਅਦਬੀ ਦਾ ਇਨਸਾਫ਼ ਦੇਣ ਵਾਲਿਆਂ ਨਾਲ਼ ਖੜੀ ਹੈ । ਉਹਨਾਂ ਕਿਹਾ ਲੋਕਾਂ ਤੇ ਪੰਥ ਦੀ ਕਚਿਹਰੀ ਦਾ ਇਨਸਾਫ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਦੋਸਤੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੇਸਤੋ ਨਾਬੂਦ ਕਰਕੇ ਪੱਕੇ ਤੌਰ ਤੇ ਸਿਸਵਾਂ ਫ਼ਾਰਮ ਹਾਊਸ ਤੇ ਛੱਡ ਆਵੇਂਗਾ । ਉਹਨਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਮੁਖੀਆਂ, ਪੰਥਕ ਸ਼ਖਸ਼ੀਅਤਾਂ ਤੇ ਪੰਥ ਦਰਦੀਆਂ ਨੂੰ ਸਨਮਾਨ ਸਮਾਰੋਹ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਬੇਅਦਬੀ ਦੇ ਇਨਸਾਫ਼ ਦੀ ਜੰਗ‌ ਜਾਰੀ ਰਹੇਗੀ ।

Tags: bhomakunwar vijay pratap
Share204Tweet127Share51

Related Posts

‘ਯੁੱਧ ਨਸ਼ਿਆਂ ਵਿਰੁੱਧ’: 318ਵੇਂ ਦਿਨ, ਪੰਜਾਬ ਪੁਲਿਸ ਨੇ 68 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਜਨਵਰੀ 14, 2026

ਐਡਵੋਕੇਟ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹਾ ਸਕੱਤਰੇਤ ਮਾਨਸਾ ਸਾਹਮਣੇ ਧਰਨਾ 22 ਜਨਵਰੀ ਨੂੰ

ਜਨਵਰੀ 14, 2026

ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ; ਪਾਰਦਰਸ਼ੀ ਸ਼ਾਸਨ ਦੀ ਪਛਾਣ ਬਣੀ ਮਾਨ ਸਰਕਾਰ

ਜਨਵਰੀ 14, 2026

ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ ਦੇ ਜੇਤੂਆਂ ਦਾ ਐਲਾਨ

ਜਨਵਰੀ 14, 2026

ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਿਸਾਲੀ ਸੁਧਾਰ ਪੇਸ਼

ਜਨਵਰੀ 14, 2026

ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਪੇਸ਼ੀ ਦਾ ਸਮਾਂ ਬਦਲਣ ‘ਤੇ CM ਮਾਨ ਦਾ ਵੱਡਾ ਬਿਆਨ

ਜਨਵਰੀ 13, 2026
Load More

Recent News

‘ਯੁੱਧ ਨਸ਼ਿਆਂ ਵਿਰੁੱਧ’: 318ਵੇਂ ਦਿਨ, ਪੰਜਾਬ ਪੁਲਿਸ ਨੇ 68 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਜਨਵਰੀ 14, 2026

ਐਡਵੋਕੇਟ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹਾ ਸਕੱਤਰੇਤ ਮਾਨਸਾ ਸਾਹਮਣੇ ਧਰਨਾ 22 ਜਨਵਰੀ ਨੂੰ

ਜਨਵਰੀ 14, 2026

ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ; ਪਾਰਦਰਸ਼ੀ ਸ਼ਾਸਨ ਦੀ ਪਛਾਣ ਬਣੀ ਮਾਨ ਸਰਕਾਰ

ਜਨਵਰੀ 14, 2026

ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ ਦੇ ਜੇਤੂਆਂ ਦਾ ਐਲਾਨ

ਜਨਵਰੀ 14, 2026

ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਿਸਾਲੀ ਸੁਧਾਰ ਪੇਸ਼

ਜਨਵਰੀ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.