ਅੱਜ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਗਿਆ ਹੈ ਉਨ੍ਹਾਂ ਵੱਲੋਂ ‘ਭਾਰਤੀ ਡਾਕਟਰਾਂ’ ਅਤੇ ਸਿਹਤ ਕਰਮੀਆਂ ਲਈ ਭਾਰਤ ਰਤਨ ਦੀ ਮੰਗ ਕੀਤੀ, ਜੋ ਕੋਰੋਨਾ ਵਿਰੁੱਧ ਲੜਾਈ ‘ਚ ਫਰੰਟਲਾਈਨ ‘ਚ ਸਨ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,”ਇਸ ਸਾਲ ‘ਭਾਰਤੀ ਡਾਕਟਰ’ ਨੂੰ ਭਾਰਤ ਰਤਨ ਮਿਲਣਾ ਚਾਹੀਦਾ। ‘ਭਾਰਤੀ ਡਾਕਟਰ’ ਮਤਲਬ ਸਾਰੇ ਡਾਕਟਰ, ਨਰਸ ਅਤੇ ਪੈਰਾ-ਮੈਡੀਕਸ ਹਨ। ਇਹ ਸ਼ਹੀਦ ਹੋਏ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਪਣੀ ਜਾਨ ਅਤੇ ਪਰਿਵਾਰ ਦੀ ਚਿੰਤਾ ਕੀਤੇ ਬਿਨਾਂ ਸੇਵਾ ਕਰਨ ਵਾਲਿਆਂ ਦਾ ਇਹ ਸਨਮਾਨ ਹੋਵੇਗਾ। ਪੂਰਾ ਦੇਸ਼ ਇਸ ਤੋਂ ਖ਼ੁਸ਼ ਹੋਵੇਗਾ।
ਦੱਸਣਯੋਗ ਹੈ ਕਿ ਦਿੱਲੀ ਸਰਕਾਰ ਕੋਰੋਨਾ ਕਾਰਨ ਸ਼ਹੀਦ ਹੋਏ ਡਾਕਟਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਰਾਸ਼ੀ ਆਰਥਿਕ ਮਦਦ ਵਜੋਂ ਦੇ ਰਹੀ ਹੈ। ਕੋਰੋਨਾ ਮਹਾਮਾਰੀ ਦਰਮਿਆਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 30 ਜੂਨ ਨੂੰ ਕਿਹਾ ਕਿ ਦੇਸ਼ ਭਰ ‘ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ 798 ਡਾਕਟਰਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ ਜ਼ਿਆਦਾਤਰ 128 ਡਾਕਟਰ ਦਿੱਲੀ ਦੇ ਸਨ। ਉੱਥੇ ਹੀ ਬਿਹਾਰ ‘ਚ 115 ਡਾਕਟਰਾਂ ਨੇ ਕੋਰੋਨਾ ਕਾਰਨ ਜਾਨ ਗੁਆਈ।