ਹਰਸਿਮਰਤ ਬਾਦਲ ਦੇ ਵੱਲੋਂ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਹਨ ਉਨ੍ਹਾਂ ਕਿਹਾ ਕਿ ਸੱਤਾ ਦੇ ਹੰਕਾਰ ‘ਚ ਦੇਸ਼ ਦੇ ਹੁਮਰਾਨ ਅੰਨ੍ਹੇ ਹੋਏ ਫਿਰਦੇ ਹਨ | ਉਹ ਦੇਸ਼ ਦੇ ਵਿੱਚ ਨਹੀਂ ਦੇਖ ਰਹੇ ਕਿਸਾਨੀ ਸੰਕਟ,ਮਹਿੰਗਾਈ,ਬੇਬਸ ਜਨਤਾ ਤੇ ਅਸੁਰੱਖਿਅਤ ਸਰਹੱਦਾ ਬਸ ਆਪਣੀ ਸੱਤਾ ਤੇ ਹੰਕਾਰ ਕਰਦੇ ਹਨ |
ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਇਨਾਂ ਦਾ ਰਾਜ ਭਾਰਤ ਦੀ ਧਰਤੀ ਤੇ ਹੈ ਜਾਂ ਫਿਰ ਮੰਗਲ ਗ੍ਰਹਿ ‘ਤੇ ਰਾਜ ਹੋਣ ਵਰਗੀ ਕੋਈ ਗ਼ਲਤਫ਼ਹਿਮੀ ਹੈ? ਜੇ ਅਜਿਹੀ ਕੋਈ ਗ਼ਲਤਫ਼ਹਿਮੀ ਨਹੀਂ ਹੈ ਤਾਂ ਇਸ ਨੂੰ ਜਿੱਥੇ ਆਕਸੀਜਨ ਦੀ ਘਾਟ ਨਾਲ ਹੋਣ ਵਾਲੀਆਂ ਮੌਤਾਂ, ਡਿਜੀਟਲ ਜਾਸੂਸੀ, ਸਰਹੱਦਾਂ ‘ਤੇ ਘਾਤ ਲਾਉਣ ਲਈ ਬੈਠੇ ਚੀਨੀ ਸ਼ੈਤਾਨਾਂ ਵਰਗਾ ਕੁਝ ਵੀ ਦਿਖਾਈ ਕਿਉਂ ਨਹੀਂ ਦੇ ਰਿਹਾ? 100 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ ਇਸੇ ਦੇ ਨੇੜੇ ਪਹੁੰਚਿਆ ਡੀਜ਼ਲ ਹੋਣ ਦੇ ਬਾਵਜੂਦ ਮਹਿੰਗਾਈ ਦਿਖਾਈ ਨਹੀਂ ਦੇ ਰਹੀ ਅਤੇ ਇਸ ਸਰਕਾਰ ਦਾ ਕਹਿਣਾ ਹੈ ਕਿ ਅੰਨਦਾਤਿਆਂ ਦੀਆਂ ਮੌਤਾਂ ਕਿਸਾਨ-ਪੱਖੀ ਕਾਨੂੰਨਾਂ ਦਾ ਵਿਰੋਧ ਕਰਨ ਕਰਕੇ ਹੋ ਰਹੀਆਂ ਹਨ। ਜਿਸ ਭਾਰਤ ‘ਚ ਅਸੀਂ ਅੱਜ ਰਹਿ ਰਹੇ ਹਾਂ, ਇਸ ‘ਚ ‘ਭਾਰਤ ਸਰਕਾਰ’ ਨਾਂਅ ਦੀ ਕੋਈ ਚੀਜ਼ ਨਹੀਂ।