ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ ਗਏ ਹਨ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਕੁਰਸੀ, ਤਾਜਪੋਸ਼ੀ ਅਤੇ ਪ੍ਰਧਾਨਗੀ ਦੇ ਸੁਆਦ ਪੁੱਗ ਗਏ ਹੋਣ ਤਾਂ ਲੋਕਾਂ ਨਾਲ ਕੀਤੇ ਵਾਅਦੇ ਮੁੜ ਯਾਦ ਫ਼ਰਮਾਓ ਅਤੇ ਟ੍ਰਾਂਸਪੋਰਟਰ ਕਰਮਚਾਰੀਆਂ ਦੀਆਂ ਮੰਗਾਂ ਮੰਨੋ। ਉਨ੍ਹਾਂ ਕਿਹਾ ਕਿ ਬਰਾਬਰ ਕੰਮ, ਬਰਾਬਰ ਤਨਖ਼ਾਹ, ਭੱਤੇ ਅਤੇ ਨਿਯਮਿਤ ਨੌਕਰੀਆਂ ਦੀ ਮੰਗ ਕਰ ਰਹੇ ਟ੍ਰਾਂਸਪੋਰਟ ਕਰਮਚਾਰੀਆਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਕੇ ਕੈਪਟਨ ਸਰਕਾਰ ਉਨ੍ਹਾਂ ਨਾਲ ਨਾ ਇਨਸਾਫ਼ੀ ਕਰ ਰਹੀ ਹੈ।
ਕੈਪਟਨ ਸਰਕਾਰ ਲਈ ਤਾਜਪੋਸ਼ੀਆਂ ਪ੍ਰਧਾਨਗੀਆਂ ਤੇ ਕੁਰਸੀਆਂ ਜ਼ਰੂਰੀ
ਪੰਜਾਬ ਰੋਡਵੇਜ ਤੇ PRTC ਕੰਟਰੈਕਕਟ ਵਰਕਰਜ਼ ਯੂਨੀਆਂ ਦੀਆਂ ਮੰਗਾਂ ਕਦੋਂ ਹੋਣਗੀਆਂ ਪੂਰੀਆਂ