ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਹੈ ਕਰੋਨਾ ਦਾ ਖੌਫ ਹਰ ਜਗ੍ਹਾ ਮੰਡਰਾ ਰਿਹਾ ਹੈ। ਦੁਨੀਆਂ ਭਰ ਚੋਂ ਸਭ ਤੋਂ ਵੱਧ ਨਾਜ਼ੁਕ ਹਾਲਾਤ ਭਾਰਤ ‘ਚ ਬਣੇ ਹੋਏ ਹਨ। ਭਾਰਤ ਆਕਸੀਜਨ ਤੋਂ ਲੈ ਕੇ ਵੈਕਸੀਨ ਦੀ ਕਿੱਲਤ, ਦਵਾਈਆ ਤੇ ਬੈੱਡਾਂ ਦੀ ਕਮੀ ਨਾਲ ਜੂਝ ਰਿਹਾ ਅਜਿਹੇ ‘ਚ ਦੁਨੀਆਂ ਦੇ ਤਮਾਮ ਵੱਡੇ ਦੇਸ਼ ਭਾਰਤ ਲਈ ਮਦਦ ਦਾ ਹੱਥ ਅੱਗੇ ਵਧਾ ਰਹੇ ਹਨ ਤੇ ਇਸ ਵਿਚਾਲੇ ਟਵਿੱਟਰ ਨੇ ਵੀ ਮਦਦ ਲਈ ਭਾਰਤ ਦਾ ਹੱਥ ਫੜਿਆ ਹੈ। ਟਵਿਟਰ ਨੇ ਕਰੋਨਾ ਮਹਾਮਾਰੀ ਦੇ ਭਿਆਨਕ ਮੰਜ਼ਰ ਨਾਲ ਜੂਝ ਰਹੇ ਭਾਰਤ ਨੂੰ ਮਦਦ ਦੇ ਤੌਰ ‘ਤੇ 15 ਮਿਲੀਅਨ ਡਾਲਰ ਦਿਤੇ ਹਨ। ਇਹ ਜਾਣਕਾਰੀ ਟਵਿੱਟਰ ਦੇ ਸੀਈਓ ਜੈਕ ਪੈਟਰਿਕ ਡੋਰਸੀ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਤਿੰਨ ਗੈਰ-ਸਰਕਾਰੀ ਸੰਗਠਨਾਂ ਨੂੰ ਦਾਨ ਕੀਤੀ ਗਈ। ਕੇਅਰ ਨੂੰ 1 ਕਰੋੜ ਡਾਲਰ ਦਿੱਤੇ ਗਏ ਹਨ,ਜਦਕਿ ਐਡ ਇੰਡੀਆ ਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ 25-25 ਲੱਖ ਡਾਲਰ ਦਿੱਤੇ ਗਏ ਨੇ।