ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਸ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਜਿਨ੍ਹਾਂ ਦੇ ਘਰ ਕੱਚ ਦੇ ਬਣੇ ਹੁੰਦੇ ਹਨ, ਉਹ ਦੂਜਿਆਂ ’ਤੇ ਪੱਥਰ ਨਹੀਂ ਸੁੱਟਦੇ।
Those who live in glass houses should not throw stones at others. @ArvindKejriwal Ji you talk of women empowerment, jobs & teachers. However, you don’t have one woman minister in your Cabinet. How many women in Delhi get ₹1000 despite revenue surplus left by Sheila Dikshit Ji !!
— Navjot Singh Sidhu (@sherryontopp) November 29, 2021
ਅਰਵਿੰਦ ਕੇਜਰੀਵਾਲ ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ। ਹਾਲਾਂਕਿ ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਮਤਲਬ ਹੈ ਚੋਣ ਪ੍ਰਕਿਰਿਆ ਦੇ ਹਰ ਪੜਾਅ ‘ਤੇ ਔਰਤਾਂ ਨੂੰ ਲਾਜ਼ਮੀ ਸ਼ਾਮਲ ਕਰਨਾ ਜਿਵੇਂ ਕਿ ਕਾਂਗਰਸ ਪੰਜਾਬ ਵਿੱਚ ਕਰ ਰਹੀ ਹੈ।
ਸੱਚੀ ਲੀਡਰਸ਼ਿਪ 1000 ਰੁਪਏ ਦੇ ਲਾਲੀਪਾਪ ਦੇਣ ਵਿੱਚ ਨਹੀਂ ਹੈ, ਸਗੋਂ ਸਵੈ-ਰੁਜ਼ਗਾਰ ਅਤੇ ਮਹਿਲਾ ਉੱਦਮੀਆਂ ਨੂੰ ਹੁਨਰ ਦੇ ਕੇ ਉਨ੍ਹਾਂ ਦੇ ਭਵਿੱਖ ਵਿੱਚ ਨਿਵੇਸ਼ ਕਰਨਾ ਹੈ। ਪੰਜਾਬ ਮਾਡਲ।