ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਬਣਾ ਕੇ ਕਿਸਾਨੀ ਜੀਵਨ ਦੀ ਆਰਥਿਕਤਾ ਨੂੰ ਦੱਬਣ ਦੀ ਨੀਅਤ ਨਾਲ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਸਿਆਸਤ ਦੀ ਖੇਡ ਖੇਡ ਰਹੀ ਹੈ |ਮੋਦੀ ਦੇ ਇਸ ਸ਼ਾਸਨ ਕਾਲ ਦੌਰਾਨ ਕਰੋੜਾਂ ਲੋਕ ਰੁਜ਼ਗਾਰ ਤੋਂ ਬੇਰੁਜ਼ਗਾਰ ਹੋ ਗਏ ਹਨ ਅਤੇ ਲੋਕ ਅਰਾਜਕਤਾ ਦੇ ਮਾਹੌਲ ਵਿੱਚ ਘਿਰ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਪਟਿਆਲਾ ਵਿੱਚ ਕੀਤਾ ।
ਕਿਸਾਨਾਂ ਵੱਲੋਂ ਪਟਿਆਲਾ ਵਿੱਚ ਸੱਦੀ ਗਈ ਇਕ ਬੈਠਕ ਦੌਰਾਨ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੇ ਨਾਲ ਬਹੁਤ ਸਾਰੇ ਕਲਾਕਾਰ ਸੋਨੀਆ ਮਾਨ, ਪੰਮੀ ਬਾਈ ਅਤੇ ਹੋਰ ਕਲਾਕਾਰ ਵਿਸ਼ੇਸ਼ ਤੌਰ ਤੇ ਪੁੱਜੇ । ਇਸ ਬੈਠਕ ਵਿੱਚ ਕਿਸਾਨਾਂ ਵੱਲੋਂ ਇਕ ਖੇਤੀ ਕਾਨੂੰਨਾਂ ਦੇ ਤੱਥਾਂ ਨੂੰ ਉਜਾਗਰ ਕਰਨ ਲਈ ਵੈੱਬਸਾਈਟ ਵੀ ਲਾਂਚ ਕੀਤੀ ਗਈ । ਇਸ ਵੈੱਬਸਾਈਟ ਰਾਹੀਂ ਲੋਕਾਂ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਤੇ ਭਵਿੱਖ ਵਿੱਚ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਏਗੀ । ਉਥੇ ਹੀ ਇਸ ਵਿਚ ਦੱਸਿਆ ਗਿਆ ਹੈ ਕਿ ਭਵਿੱਖ ਵਿੱਚ ਕਿੱਦਾਂ ਕਿਸਾਨੀ ਜੀਵਨ ਦੇ ਨਾਲ ਕੰਟਰੈਕਟ ਫਾਰਮਿੰਗ ਵਿਵਹਾਰ ਕਰੇਗੀ । ਇਸ ਵੈੱਬਸਾਈਟ ਵਿੱਚ ਤੱਥਾਂ ਦੇ ਆਧਾਰ ਤੇ ਇਨ੍ਹਾਂ ਕਾਨੂੰਨਾਂ ਨੂੰ ਸੁਖਾਲੇ ਢੰਗ ਨਾਲ ਸਮਝਾਉਣ ਲਈ ਯੋਗ ਉਪਰਾਲਾ ਕੀਤਾ ਗਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਹ ਦੋ ਹਜਾਰ ਬਾਈ ਵਿਚ ਸਿਆਸਤ ਵਿਚ ਕੁੱਦੇਗੀ ਅਤੇ ਚੋਣ ਵੀ ਲੜੇਗੀ ਉਹਨਾਂ ਇਹ ਅਜੇ ਤਕ ਸਪੱਸ਼ਟ ਨਹੀਂ ਕੀਤਾ ਉਹ ਕਿਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇਗੀ ।
ਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਧਰਨੇ ਨੂੰ ਫ਼ੇਲ੍ਹ ਕਰ ਲਈ ਸੌੜੀਆਂ ਨੀਤੀਆਂ ਤਹਿਤ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਸੂਝਵਾਨ ਕਿਸਾਨ ਕਿੱਦਾਂ ਉਨ੍ਹਾਂ ਸਾਜ਼ਿਸ਼ਾਂ ਦੇ ਖੁਲਾਸੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਘਾਤਕ ਹਨ ਅਤੇ ਭਵਿੱਖ ਵਿਚ ਹੌਲੀ ਹੌਲੀ ਕਾਰਪੋਰੇਟ ਘਰਾਣੇ ਖੇਤੀ ਤੇ ਕਬਜ਼ਾ ਕਰਕੇ ਇਨ੍ਹਾਂ ਕਿਸਾਨਾਂ ਦੀ ਮਾਲਕੀ ਦਾ ਹੱਕ ਖੋਹਣ ਲਈ ਵੀ ਭਾਰੂ ਹੋਣਗੇ ।
ਕਲਾਕਾਰ ਪੰਮੀ ਬਾਈ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਇਨ੍ਹਾਂ ਕਰੋੜਾਂ ਨੂੰ ਰੱਦ ਕਰਵਾਉਣ ਲਈ ਇਕ ਪਲੇਟਫਾਰਮ ਤੇ ਲੜਾਈ ਲੜੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਲੋੜ ਹੈ । ਚੜੂਨੀ ਨੇ ਸਟੇਜ ਤੋਂ ਬਾਹਰਲੇ ਦੇਸ਼ਾਂ ਦੀ ਵਿਵਸਥਾ ਤੇ ਚੰਗੇ ਪ੍ਰਬੰਧਾਂ ਤੇ ਚਾਨਣਾ ਪਾਉਂਦੇ ਕਿਹਾ ਕਿ ਸਾਡਾ ਦੇਸ਼ ਅੱਜ ਭੁੱਖਮਰੀ ਦੇ ਗਰਾਫ ਵਿਚ ਵੀ ਉੱਪਰ ਵੱਲੋਂ ਵਾਧਾ ਨਜ਼ਰ ਆ ਰਿਹਾ ਹੈ। ਇਸ ਮੌਕੇ ਸ਼ਹੀਦ ਹੋਏ ਕਿਸਾਨਾਂ ਨੂੰ ਕਿਸਾਨ ਜਥੇਬੰਦੀ ਵੱਲੋਂ ਸ਼ਰਧਾਂਜਲੀ ਵੀ ਦਿੱਤੀ ਗਈ ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।