ਕਿਸਾਨ ਆਗੂ ਗੁਰਨਾਮ ਚੜੂਨੀ ਦੀ ਪੰਜਾਬ ਦੀ ਸਿਆਸਤ ‘ਚ ਐਂਟਰੀ ਹੋ ਚੁੱਕੀ ਹੈ।ਉਨਾਂ੍ਹ ਨੇ ਅੱਜ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ।ਉਨ੍ਹਾਂ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਪਾਰਟੀ ਐਲਾਨ ਕਰਦਿਆਂ ਕਿਹਾ ਕਿ ਦੇਸ਼ ‘ਚ ਬਹੁਤ ਸਾਰੀਆਂ ਸਿਆਸੀਆਂ ਪਾਰਟੀਆਂ ਹਨ ਪਰ ਅੱਜ ਬਦਲਾਅ ਦੀ ਲੋੜ ਹੈ।
ਅੱਜ ਦੀ ਸਿਆਸਤ ‘ਚ ਗਰੀਬ ਵਿਅਕਤੀ ਹੋਰ ਗਰੀਬ ਅਤੇ ਅਮੀਰ ਵਿਅਕਤੀ ਹੋਰ ਅਮੀਰ ਹੋ ਰਿਹਾ ਹੈ।ਆਮ ਜ਼ਰੂਰਤਾਂ ਆਮ ਵਿਅਕਤੀ ਤੋਂ ਪਰੇ ਹੋ ਚੁੱਕੀਆਂ ਹਨ।ਹੁਣ ਰਾਜਨੀਤੀ ਨੂੰ ਬਦਲਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਧਰਮ,ਜਾਤ ਤੋਂ ਪਰੇ ਹੋਵੇਗੀ।