ਵਿਦੇਸ਼ ਬੈਠੇ ਗੋਲਡੀ ਬਰਾੜ ਨੇ ਪਹਿਲਾਂ ਵੀ ਸੀਨੀਅਰ ਪੱਤਰਕਾਰ ਨਾਲ ਇੰਟਰਵਿਊ ਦੌਰਾਨ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।ਹੁਣ ਫਿਰ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਜ਼ਿੰਮੇਵਾਰੀ ਲਈ ਹੈ।ਕਬੂਲਨਾਮੇ ਦੇ ਵੀਡੀਓ ਦੀ ਪੁਸ਼ਟੀ ਪੁਲਿਸ ਨੇ ਕੀਤੀ ਹੈ।ਉਸ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਜ਼ਿੰਮੇਵਾਰੀ ਲਈ ਸੀ ਹੁਣ ਵੀ ਜਿੰਮੇਵਾਰੀ ਲੈਂਦੇ ਹਾਂ।
ਇਹ ਕੰਮ ਅਸੀਂ ਕਰਵਾਇਆ ਸੀ ਸਾਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ।ਮੂਸੇਵਾਲਾ ਸਾਡੇ ਭਰਾਵਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਸੀ।ਜਸਟਿਸ ਤੇ ਕਾਨੂੰ ਤੋਂ ਉਡੀਕ ਵੀ ਕੀਤੀ ਸਾਨੂੰ ਇਨਸਾਫ ਨਹੀਂ ਮਿਲਿਆ।ਮੂਸੇਵਾਲਾ ਨੇ ਆਪਣੇ ਗਾਣਿਆਂ ਵਾਲੇ ਅਕਸ ਤੇ ਈਮੇਜ਼ ਨੂੰ ਸੱਚ ਕਰਨ ਲਈ ਉਹ ਗਲਤੀਆਂ ਕੀਤੀਆਂ ਜੋ ਭੁੱਲਣ ਯੋਗ ਨਹੀਂ ਸੀ।95 ਫੀਸਦੀ ਲੋਕ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗਾਲਾਂ ਕੱਢਦੇ ਸਨ।
ਦੁੱਖ ਇਸ ਗੱਲ ਦਾ ਹੋ ਰਿਹਾ ਕਿ ਜਿਹੜੇ ਲੋਕ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ 95 % ਲੋਕ ਸਿੱਧੂ ਨੂੰ ਗਾਲਾਂ ਕੱਢਦੇ ਸੀ ਤੂੰ ਗੱਦਾਰ ਆ, ਤੂੰ ਆਂਏ ਕਰ ‘ਤਾ, ਤੂੰ ਓਏਂ ਕਰ ‘ਤਾ ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਨਹੀਂ ਕਿੰਨੇ ਕੁ ਕਾਰਨ ਸੀ ਜਿਨ੍ਹਾਂ ਕਰਕੇ ਸਿੱਧੂ ਨੂੰ ਗਾਲਾਂ ਕੱਢਦੇ ਰਹੇ ਆ, ਸਭ ਨੂੰ ਹੀ ਪਤਾ ਇਹ ਗੱਲਾਂ, ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ ਇਕੋ ਦਮ ਲੋਕਾਂ ਦੀ ਸੋਚ ਹੀ ਬਦਲ ਗਈ ਉਸ ਨੂੰ ਲੈਕੇ ਕਿਉਂ ਕੋਈ ਜਜ਼ਬਾਤੀ ਵੀਡੀਓ ਆ ਗਈਆਂ ਉਸ ਦੇ ਘਰਦਿਆਂ ਦੀਆਂ ? ਜਦੋਂ ਕਿਸੇ ਵੀ ਘਰ ਦਾ ਜੀਅ ਮਰਦਾ ਤਾਂ ਘਰਾਂ ਚ ਸੱਥਰ ਵਿਛੇ ਹੀ ਹੁੰਦੇ ਆ, ਘਰ ਦਾ ਮਾਹੌਲ ਅਜਿਹਾ ਹੀ ਹੁੰਦਾ ।
ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਇਹ ਹਾਲ ਕੀਤਾ, ਉਹ ਗੱਲ਼ਾਂ ਤੁਹਾਡੇ ਮੂਹਰੇ ਨਹੀਂ ਆਈਆਂ, ਪਾਵਰਫੂਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਨੇ… ਇਹਨੇ ਪਤਾ ਨਹੀਂ ਕਿੰਨੇ ਘਰਾਂ ‘ਚ ਸੱਥਰ ਵਿਛਾਏ ਨੇ…. ਸਾਨੂੰ ਸਾਡੇ ਘਰੇ ਸੱਥਰ ਦੇਖਣੇ ਪਏ ਨੇ ਉਦੋਂ ਇਸਦਾ ਨਾਮ ਆਉਂਦਾ ਸੀ, ਹਰ ਥਾਂ ‘ਤੇ ਙ ਸਾਡੀ ਥਾਂ ‘ਤੇ ਆਕੇ ਦੇਖੋ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿਚ ਨਾਮ ਜੁੜਦਾ ਹੋਵੇ ਜਿੰਨਾ ਬੰਦਿਆਂ ਦਾ ਤੇ ਉਹ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਕਿਓਰਟੀਆਂ ਚ ਘੁੰਮ ਰਹੇ ਹੋਣ, ਮਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ ਚ ਉਨ੍ਹਾਂ ਦਾ ਪੂਰਾ ਹੱਥ ਹੋਵੇ, ਚਮ ਨੂੰ ਉਹ ਐਵੇਂ ਕਹਿਣ ਕੇ ਸਾਡਾ ਭਰਾ ਹੈ।
ਫਿਰ ਉਹ ਗਾਣਿਆ ਚ ਵੀ ਅਜਿਹੀ ਟੌਂਟਬਾਜ਼ੀ ਕਰੇ ਕਿ ਸ਼ਰੇਆਮ ਹੀ ਮੇਰਾ ਕੀ ਕਰ ਲਿਆ ਮੈਂ ਜੋ ਕਰਨਾ ਸੀ ਕਰ ‘ਤਾ… ਸਾਡੀ ਥਾਂ ‘ਤੇ ਆਕੇ ਸੋਚੋ, ਜੇ ਤੁਸੀ ਸਾਡੀ ਥਾਂ ‘ਤੇ ਹੁੰਦੇ ਤੁਸੀਂ ਕੀ ਕਰਦੇ, ਜੇ ਤੁਹਾਡਾ ਬੇਕਸੁਰ ਭਰਾ ਜਿਸ ‘ਤੇ ਇਕ ਵੀ ਕੋਈ ਪਰਚਾ ਨਹੀ ਰਿਹਾ ਅੱਜ ਤੱਕ ਜਿਸ ਨੇ ਕਿਸੇ ਨੂੰ ਨਹੀਂ ਮਾਰਿਆ ਸਿਰਫ਼ ਉਹ ਥੋੜਾ ਬਹੁਤ ਮਸ਼ਹੂਰ ਸੀ,, ਉਨ੍ਹਾਂ ਗੱਲਾਂ ਦਾ ਫਾਇਦਾ ਲੈਣ ਲਈ ਕੁਝ ਸਾਡੇ ਐਂਟੀਆਂ ਨੇ ਤੇ ਨਾਲ ਅਜਿਹੇ ਬੰਦਿਆਂ ਨੇ ਰਲ ਕੇ ਕਈ ਚੀਜਾਂ ਮਿਕਸਅੱਪ ਹੋ ਗਈਆਂ ਇਕੱਲਾ ਇਹਦਾ ਰੀਜਨ ਨਹੀਂ ਸੀ, ਕੁਝ ਹੋਰ ਰੀਜਨ ਸੀ, ਤਿੰਨ-ਚਾਰ ਚੀਜਾਂ ਅਜਿਹੀਆਂ ਇਕੱਠੀਆਂ ਹੋ ਗਈਆਂ ਜਿਸ ਕਰਕੇ ਸਾਡੇ ਭਰਾਵਾਂ ਦਾ ਨੁਕਸਾਨ ਹੋ ਗਿਆ ਪਰ ਵਿਚ ਇਸ ਦਾ ਵੀ ਹਿੱਸਾ ਸੀ ਜਿਹੜਾ ਭੁਲਿਆ ਨਹੀਂ ਜਾ ਸਕਦਾ।