ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਸਸਕਾਰ ਐਨਕਾਊਟਰ ਦੇ 9 ਦਿਨ ਬਾਅਦ ਵੀ ਨਹੀਨ ਕੀਤਾ ਗਿਆ। ਜੈਪਾਲ ਦੇ ਪਰਿਵਾਰ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਗੌਰਤਲਬ ਹੈ ਕਿ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪੁੱਤ ਦਾ ਐਨਕਾਊਂਟਰ ਨਹੀਂ ਕੀਤਾ ਗਿਆ ਬਲਕਿ ਤਸੀਹੇ ਦੇ ਕੇ ਮਾਰਿਆ ਗਿਆ ਹੈ।ਇਸ ਲਈ ਉਨ੍ਹਾਂ ਨੇ ਆਪਣੇ ਪੁੱਤ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕੀਤੀ ਹੈ।
ਜੈਪਾਲ ਭੁੱਲਰ ਦੇ ਪਿਤਾ ਨੇ ਜੈਪਾਲ ਦੇ ਮੋਢੇ ਦੀ ਹੱਡੀ ਟੁੱਟੀ ਹੋਣ ਦਾ ਦਾਅਵਾ ਵੀ ਕੀਤਾ। ਆਪਣੀ ਸ਼ਿਕਾਇਤ ‘ਚ ਜੈਪਾਲ ਦੀ ਪਿਤਾ ਨੇ ਕਿਹਾ ਕਿ ਜੈਪਾਲ ਦੇ ਸਰੀਰ ‘ਤੇ ਗੋਲੀ ਦਾ ਨਿਸ਼ਾਨ ਵੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਹੈ ਤੇ ਇਹ ਐਨਕਾਂਊਟਰ ਪੂਰੀ ਤਰ੍ਹਾਂ ਫਰਜੀ ਸੀ।ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਲਾਸ਼ ਦਾ ਦੁਬਾਰਾ ਪੋਸਟ ਮਾਰਟਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰਨਗੇ।