ਭਾਰਤ ਸਣੇ ਦੁਨੀਆ ‘ਚ ਕਈ ਅਜਿਹੀਆਂ ਅਨੋਖੀਆਂ ਥਾਵਾਂ ਨੇ, ਜਿਨ੍ਹਾਂ ਬਾਰੇ ਜਾਣਕੇ ਲੋਕਾਂ ਨੂੰ ਯਕੀਨ ਨਹੀਂ ਆਉਂਦਾ। ਇੱਕ ਅਜਿਹੀ ਹੀ ਜਗ੍ਹਾ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਤੁਹਾਨੂੰ ਇਸ ਅਨੋਖੀ ਜਗ੍ਹਾ ਬਾਰੇ ਦੱਸਦੇ ਹਾਂ ਜਿੱਥੇ 70 ਸਾਲਾਂ ਵਿੱਚ ਕਿਸੇ ਇਨਸਾਨ ਦੀ ਮੌਤ ਨਹੀਂ ਹੋਈ ਹੈ। ਇਹ ਸੁਣ ਕੇ ਤੁਹਾਨੂੰ ਅਜੀਬ ਲੱਗ ਸਕਦਾ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਸੱਚ ਹੈ। ਪਰ 70 ਸਾਲਾਂ ਵਿੱਚ ਇਸ ਵਿਲੱਖਣ ਸਥਾਨ ‘ਤੇ ਕਿਸੇ ਦੀ ਮੌਤ ਨਹੀਂ ਹੋਈ ਹੈ। ਆਓ ਜਾਣਦੇ ਹਾਂ ਇਸ ਖਾਸ ਜਗ੍ਹਾ ਬਾਰੇ…
ਅਸੀਂ ਗੱਲ ਕਰ ਰਹੇ ਹਾਂ ਨਾਰਵੇ ਦੇ ਇੱਕ ਛੋਟੇ ਜਿਹੇ ਕਸਬੇ ਲ਼ੋਨਗੇੲੳਰਬੇੲਨ ਦੀ, ਇਸ ਟਾਪੂ ‘ਤੇ ਸਰਦੀਆਂ ‘ਚ ਤਾਪਮਾਨ ਇੰਨਾ ਘੱਟ ਹੋ ਜਾਂਦਾ ਹੈ ਕਿ ਜਿਉਂਦਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸੇ ਕਾਰਨ ਇੱਥੇ ਮਰਨ ਦੀ ਇਜਾਜ਼ਤ ਨਹੀਂ ਹੈ। ਪਿਛਲੇ 70 ਸਾਲਾਂ ਵਿੱਚ ਇੱਥੇ ਕਿਸੇ ਦੀ ਮੌਤ ਨਹੀਂ ਹੋਈ।
ਹੁਣ ਅਸੀਂ ਤੁਹਾਨੂੰ ਦੱਸਦਾ ਕਾਰਨ ਦੱਸਦੇ ਹਾਂ। ਦਰਅਸਲ, ਠੰਢ ਕਾਰਨ ਕਈ ਸਾਲਾਂ ਤੱਕ ਲਾਸ਼ਾਂ ਇਸੇ ਤਰ੍ਹਾਂ ਪਈਆਂ ਰਹਿੰਦੀਆਂ ਹਨ। ਕੜਾਕੇ ਦੀ ਠੰਢ ਕਾਰਨ ਲਾਸ਼ਾਂ ਨਾ ਤਾਂ ਸੜਦੀਆਂ ਹਨ ਅਤੇ ਨਾ ਖ਼ਰਾਬ ਹੁੰਦੀਆਂ ਹਨ। ਇਸ ਕਾਰਨ ਲਾਸ਼ਾਂ ਨੂੰ ਨਸ਼ਟ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਲਾਸ਼ਾਂ ਲੰਬੇ ਸਮੇਂ ਤੱਕ ਨਸ਼ਟ ਨਹੀਂ ਹੁੰਦੀਆਂ।
ਕੁਝ ਸਾਲ ਪਹਿਲਾਂ ਜਦੋਂ ਵਿਿਗਆਨੀਆਂ ਨੇ ਇੱਕ ਸਰੀਰ ‘ਤੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਸਾਲ 1917 ਵਿਚ ਜਿਸ ਵਿਅਕਤੀ ਦੀ ਮੌਤ ਇਨਫਲੂਐਂਜ਼ਾ ਕਾਰਨ ਹੋਈ ਸੀ, ਉਸ ਦੇ ਸਰੀਰ ਵਿਚ ਇਨਫਲੂਐਂਜ਼ਾ ਵਾਇਰਸ ਸੀ। ਇਸ ਨਾਲ ਇਸ ਇਲਾਕੇ ਵਿੱਚ ਬਿਮਾਰੀ ਫੈਲ ਸਕਦੀ ਸੀ। ਇਸ ਜਾਂਚ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਖੇਤਰ ਵਿੱਚ ਲੋਕਾਂ ਦੇ ਮਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।
ਹੁਣ ਜੇਕਰ ਇੱਥੇ ਕਿਸੇ ਵਿਅਕਤੀ ਦੀ ਮੌਤ ਹੋਣ ਜਾ ਰਹੀ ਹੈ ਜਾਂ ਉਸ ਨੂੰ ਕੋਈ ਐਮਰਜੈਂਸੀ ਹੈ ਤਾਂ ਉਸ ਵਿਅਕਤੀ ਨੂੰ ਹੈਲੀਕਾਪਟਰ ਦੀ ਮਦਦ ਨਾਲ ਦੇਸ਼ ਦੇ ਕਿਸੇ ਹੋਰ ਇਲਾਕੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਮਰਨ ਤੋਂ ਬਾਅਦ ਉੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ।