ਚੰਡੀਗੜ੍ਹ ਸਕੱਤਰੇਤ ‘ਚ ਬੰਬ ਮਿਲਣ ਦੀ ਖ਼ਬਰ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਉਹ ਖ਼ਬਰ ਇਕ ਫੇਕ ਖ਼ਬਰ ਹੈ।
ਕੀ ਹੈ ਸਚਾਈ
ਦਰਾਅਸਲ ਹੁੰਦਾ ਕੁਝ ਅਜਿਹਾ ਹੈ ਕਿ ਦੇਰ ਸ਼ਾਮ ਅਚਾਨਕ ਪੰਜਾਬ ਦੇ ਸਿਵਲ ਸਕੱਤਰੇਤ ਵਿਖੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਇਕ ਸਾਂਝਾ ਆਪ੍ਰੇਸ਼ਨ ਕਰਦੀ ਹੈ ਤੇ ਹਫੜਾ ਦਫੜੀ ਮੱਚ ਜਾਂਦੀ ਹੈ। ਇੰਜ ਲੱਗਦਾ ਹੈ ਕਿ ਸੱਚਮੁੱਚ ਕੋਈ ਅਨਸੁਖਾਵੀਂ ਘਟਣਾ ਵਾਪਰਨ ਵਾਲੀ ਹੈ ਪਰ ਅਜਿਹਾ ਕੁਝ ਵੀ ਨਹੀਂ ਸੀ ਕਿਉਂਕਿ ਇਹ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੀ ਇੱਕ ਸਾਂਝੀ ਐਕਸਰਸਾਈਜ਼ ਸੀ, ਜਿਸ ਨੂੰ ਮੌਕ ਡਰਿੱਲ ਕਿਹਾ ਜਾਂਦਾ ਹੈ। ਜਿਸ ਵਿੱਚ ਕਿਸੇ ਆਫ਼ਤ ਨਾਲ ਜਵਾਨਾਂ ਨੇ ਕਿਵੇਂ ਨਿਪਟਣਾ ਹੈ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ।
ਮੀਡੀਆ ਦੇ ਕੁਝ ਹਿੱਸੇ ਵੱਲੋਂ ਇਸ ਨੂੰ ਬੰਬ ਦੀ ਅਫਵਾਹ ਦੱਸਿਆ ਗਿਆ। ਉਧਰ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਮੈਡਮ ਸੋਨਾਲੀ ਗਿਰੀ ਨੇ ਇਸ ਨੂੰ ਫੇਕ ਨਿਊਜ਼ ਦੱਸਦਿਆਂ ਅਸਲੀਅਤ ਬਿਆਨ ਕੀਤੀ ਹੈ।