ਮੁੰਬਈ ਪੁਲਸ ਨੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਧਮਕੀ ਦੇਣ ਦੇ ਦੋਸ਼ ’ਚ ਮਨਵਿੰਦਰ ਸਿੰਘ ਨਾਂ ਦੇ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਨਵਿੰਦਰ ਸਿੰਘ ਇਕ ਸਟ੍ਰਗਲਿੰਗ ਅਦਾਕਾਰ ਹੈ ਤੇ ਕੈਟਰੀਨਾ ਕੈਫ ਦਾ ਫੈਨ ਵੀ ਹੈ। ਉਹ ਕੈਟਰੀਨਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਇਸ ਲਈ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਪ੍ਰੇਸ਼ਾਨ ਕਰ ਰਿਹਾ ਸੀ। ਇੰਨਾ ਹੀ ਨਹੀਂ, ਰਾਹ ਚਲਦਿਆਂ ਉਹ ਕੈਟਰੀਨਾ ਦਾ ਪਿੱਛਾ ਵੀ ਕਰ ਰਿਹਾ ਸੀ। ਦੋਸ਼ੀ ਮੁੰਬਈ ’ਚ ਹੀ ਰਹਿੰਦਾ ਹੈ। ਉਸ ਨੂੰ ਦੋ ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- Tiger Shroff-Disha Patani Breakup: ਟਾਈਗਰ ਸ਼ਰਾਫ-ਦਿਸ਼ਾ ਪਟਾਨੀ ਦਾ ਬ੍ਰੇਕਅੱਪ, 6 ਸਾਲ ਦੀ ਡੇਟਿੰਗ ਤੋਂ ਬਾਅਦ ਖਤਮ ਹੋਇਆ ਰਿਸ਼ਤਾ!
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ, ਜਿਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਪ੍ਰੇਸ਼ਾਨ ਹੋ ਕੇ ਮੁੰਬਈ ਦੇ ਸਾਂਤਾਕਰੂਜ਼ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕਰਵਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਦੋਸ਼ੀ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਵਿੱਕੀ ਕੌਸ਼ਲ ਬੀਤੇ ਦਿਨੀਂ ਪੁਲਸ ਸਟੇਸ਼ਨ ’ਚ ਪਹੁੰਚੇ ਸਨ। 4 ਘੰਟਿਆਂ ’ਚ ਪੁਲਸ ਨੇ ਦੋਸ਼ੀ ਨੂੰ ਸਾਂਤਾਕਰੂਜ਼ ਇਲਾਕੇ ਤੋਂ ਹੀ ਫੜ ਲਿਆ।
ਇਹ ਵੀ ਪੜ੍ਹੋ- Tarak Mehta ਦੀ ‘ਅੰਜਲੀ ਭਾਬੀ’ ਅਸਲ ਜ਼ਿੰਦਗੀ ‘ਚ ਹੈ ਬੇਹੱਦ ਗਲੈਮਰਸ (ਤਸਵੀਰਾਂ)
ਵਿੱਕੀ ਸਾਂਤਾਕਰੂਜ਼ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਉਣ ਆਏ ਸਨ ਕਿ ਇਕ ਵਿਅਕਤੀ ਧਮਕੀ ਦੇ ਰਿਹਾ ਹੈ ਤੇ ਇੰਸਟਾਗ੍ਰਾਮ ’ਤੇ ਧਮਕੀ ਭਰੇ ਸੁਨੇਹੇ ਪੋਸਟ ਕਰ ਰਿਹਾ ਹੈ। ਸ਼ਿਕਾਇਤਕਰਤਾ ਵਿੱਕੀ ਕੌਸ਼ਲ ਨੇ ਕਿਹਾ ਕਿ ਦੋਸ਼ੀ ਉਸ ਦੀ ਪਤਨੀ ਕੈਟਰੀਨਾ ਕੈਫ ਦਾ ਪਿੱਛਾ ਵੀ ਕਰ ਰਿਹਾ ਹੈ ਤੇ ਉਸ ਨੂੰ ਧਮਕਾ ਰਿਹਾ ਹੈ।