ਚਾਹ ਦਾ ਨਾਮ ਸੁਣ ਕੇ ਪੰਜਾਬੀ ਖੁਸ਼ੀ ਨਾਲ ਖਿੱੜ ਉੱਠਦੇ ਹਨ
ਚਾਹ ਦਾ ਨਾਮ ਸੁਣ ਕੇ ਪੰਜਾਬੀ ਖੁਸ਼ੀ ਨਾਲ ਖਿੱੜ ਉੱਠਦੇ ਹਨ । ਇਕ ਅਧਿਆਨ ਮੁਤਾਬਕ ਪੰਜਾਬ ਚ ਕਰੀਬ 75% ਲੋਕ ਚਾਹ ਦੇ ਸ਼ੋਕੀਨ ਹਨ। ਪੰਜਾਬ ਚ ਕਰੀਬ 80 ਫੀਸਦੀ ਲੋਕ ਪਿੰਡਾਂ ਚ ਵਸਦੇ ਹਨ ,ਜੋ ਸੇਵੇਰ ਤੜਕੇ ਉੱਠਣ ਦੇ ਸ਼ੋਕੀਨ ਹਨ । ਸੇਵਰੇ ਤੋਂ ਸ਼ੁਰੂ ਹੁੰਦੀ ਹੋਈ ਚਾਹ ,ਰਾਤ ਤੱਕ ਚਾਹ ਹੀ ਬਣਦੀ ਰਹਿੰਦੀ ਹੈ । ਇਹ ਆਮ ਤੌਰ ਤੇ ਪਿੰਡਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਕਿ “ਪਤੀਲਾ ਚੁੱਲੇ ਤੋਂ ਹੇਠਾ ਨਹੀ ਉਤਰਨਾ ਚਾਹੀਦਾ “। ਜਿਥੇ ਚਾਹ ਦੇ ਫਾਇਦੇ ਹਨ ਉਥੇ ਕਈ ਨੁਕਸਾਨ ਵੀ ਹੈ ਪਰ ਅੱਜ ਮੁੱਖ ਗੱਲ ਸਿਰਫ ਚਾਹ ਦੀ ਹੀ ਕੀਤੀ ਜਾਵੇਗੀ ।ਭਾਰਤੀਆਂ ਦੇ ਦਿਨ ਦੀ ਸ਼ੁਰੂਆਤ ਜ਼ਿਆਦਾਤਰ ਚਾਹ ਦੇ ਕੱਪ ਨਾਲ ਹੀ ਹੁੰਦੀ ਹੈ ਜਦਕਿ ਕੁਝ ਲੋਕ ਨੀਂਦ ਦੂਰ ਕਰਨ ਜਾਂ ਤਣਾਅ ਵਿੱਚ ਜ਼ਿਆਦਾ ਚਾਹ ਪੀਂਦੇ ਹਨ।
ਕੁਝ ਲੋਕ ਕੰਮ ਦਾ ਬੋਝ ਵੱਧ ਹੋਣ ਕਾਰਨ ਵੀ ਚਾਹ ਪੀਣਾ ਪਸੰਦ ਕਰਦੇ ਹਨ ਤਾਂ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ। ਅਜਿਹੇ ਵਿੱਚ ਚਾਹ ਵਿੱਚ ਖੰਡ ਮਿਲਾਉਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ। ਚਾਹ ਵਿੱਚ ਚੀਨੀ ਦੀ ਵਰਤੋਂ ਨਾ ਸਿਰਫ ਭਾਰ ਵਧਾਉਂਦੀ ਹੈ ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ।
ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸ ਦੀ ਖੋਜ ਦਸਵੀਂ ਸਦੀ ਵਿੱਚ ਚੀਨ ਵਿੱਚ ਹੋਈ।[1] ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ ਵਿੱਚ ਪੂਰਬੀ ਚੀਨ, ਦੱਖਣ ਪੂਰਬੀ ਚੀਨ, ਮਿਆਂਮਾਰ ਅਤੇ ਭਾਰਤ ਦਾ ਇਲਾਕਾ ਆਸਾਮ ਸ਼ਾਮਿਲ ਹਨ।
ਗੁੜ
ਖੰਡ ਵਾਲੀ ਚਾਹ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਜੇਕਰ ਖੰਡ ਦੀ ਥਾਂ ਗੁੜ ਵਾਲੀ ਚਾਹ ਲਈ ਜਾਵੇ ਤਾਂ ਇਹ ਸੁਆਦ ਤਾਂ ਵਧਾਉਂਦੀ ਹੈ ਨਾਲ ਹੀ ਸਿਹਤ ਲਈ ਵੀ ਚੰਗੀ ਹੁੰਦੀ ਹੈ। ਗੁੜ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰੱਖਦਾ ਹੈ। ਗੁੜ ਐਂਟੀ-ਐਲਰਜਿਕ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ , ਚਾਹ ਵਿੱਚ ਚੀਨੀ ਦੀ ਬਜਾਏ ਗੁੜ ਦੀ ਵਰਤੋਂ ਕਰੋ।
ਕਾਲੀ ਚਾਹ
ਕੁੱਝ ਲੋਕ ਭਾਰ ਘਟਾਉਣ ਲਈ ਗਰੀਨ ਜਾਂ ਬਲੈਕ-ਟੀ ਪੀਂਦੇ ਹਨ, ਇਸ ਵਿੱਚ ਮੌਜੂਦ ਵਿਸ਼ੇਸ਼ ਤੱਤ ਢਿੱਡ ਵਿੱਚ ਪਹੁੰਚ ਕੇ ਕਾਫ਼ੀ ਅਸਰਦਾਰ ਹੋ ਜਾਂਦੇ ਹਨ। ਬਲੈਕ ਟੀ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਦੀ ਇਮਿਊਨਿਟੀ ਬੂਸਟ ਕਰਨ ਵਿੱਚ ਸਹਾਇਕ ਹੈ।
ਸੌਗੀ
ਸੌਗੀ ਕਈ ਮਿੱਠੇ ਪਕਵਾਨਾਂ ਦਾ ਸੁਆਦ ਵਧਾਉਣ ਵਿੱਚ ਕੰਮ ਆਉਂਦੀ ਹੈ ਪਰ ਇਸ ਦੀ ਵਰਤੋਂ ਚਾਹ ਜਾਂ ਕੌਫੀ ਨੂੰ ਮਿੱਠਾ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਚਾਹ ਦਾ ਸੁਆਦ ਤਾਂ ਵਧੀਆ ਹੁੰਦਾ ਹੈ ਨਾਲ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ
ਦੁੱਧ ਅਤੇ ਚੀਨੀ
ਦੁੱਧ ਅਤੇ ਚੀਨੀ ਮਿਲਾਉਣ ਨਾਲ ਚਾਹ ਦੇ ਗੁਣ ਘੱਟ ਹੋ ਜਾਂਦੇ ਹਨ। ਚਾਹ ਵਿੱਚ ਦੁੱਧ ਮਿਲਾਉਣ ਨਾਲ ਐਂਟੀ-ਆਕਸੀਡੈਂਟ ਤੱਤਾਂ ਦੀ ਐਕਟਿਵਿਟੀ ਵੀ ਘੱਟ ਹੋ ਜਾਂਦੀ ਹੈ, ਜਦਕਿ ਚੀਨੀ ਪਾਉਣ ਨਾਲ ਕੈਲਸ਼ਿਅਮ ਘੱਟ ਜਾਂਦਾ ਹੈ। ਇਸ ਨਾਲ ਭਾਰ ਵਧਦਾ ਹੈ ਅਤੇ ਐਸੀਡਿਟੀ ਦੀ ਖਦਸ਼ਾ ਵੱਧ ਜਾਂਦਾ ਹੈ।