ਭਾਰਤ ਨੇ ਟੋਕੀਓ ਉਲੰਪਿਕ ‘ਚ ਕੁਲ 7 ਤਮਗੇ ਜਿੱਤੇ ਹਨ,ਜੋ ਕਿਸੇ ਵੀ ਉਲੰਪਿਕ ਦਾ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।ਇਸ ਤੋਂ ਪਹਿਲਾਂ ਭਾਰਤ ਨੇ 2012 ਦੇ ਲੰਦਰ ਉਲੰਪਿਕ ‘ਚ 6 ਤਮਗੇ ਜਿੱਤੇ ਸਨ।ਇਸ ਵਾਰ ਭਾਰਤ ਦੇ ਖਾਤੇ ‘ਚ ਗੋਲਡ ਮੈਡਲ ਵੀ ਆਇਆ ਹੈ, ਜੈਵਲਿਨ ਥ੍ਰੋਅ ‘ਚ ਨੀਰਜ ਚੋਪੜਾ ਨੇ ਦਿਵਾਇਆ ਹੈ।ਨੀਰਜ ਚੋਪੜਾ ਤੋਂ ਪਹਿਲਾਂ 2008 ‘ਚ ਅਭਿਨਵ ਬਿੰਦਰਾ ਨੇ ਸ਼ੂਟਿੰਗ ‘ਚ ਗੋਲਡ ਮੈਡਲ ਜਿੱਤਿਆ ਸੀ।
ਅਸ਼ੋਕਾ ਹੋਟਲ ਵਿੱਚ ਸਨਮਾਨ ਸਮਾਰੋਹ ਚੱਲ ਰਿਹਾ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸ਼ਾਮ ਉਨ੍ਹਾਂ ਖਿਡਾਰੀਆਂ ਦੀ ਸ਼ਾਮ ਹੈ ਜਿਨ੍ਹਾਂ ਨੇ ਓਲੰਪਿਕ ਵਿੱਚ ਭਾਰਤ ਦਾ ਨਾਂ ਉੱਚਾ ਕੀਤਾ। ਮੈਂ 135 ਕਰੋੜ ਲੋਕਾਂ ਦੀ ਤਰਫੋਂ ਸਾਰੇ ਮੈਡਲ ਜੇਤੂਆਂ ਨੂੰ ਵਧਾਈ ਦਿੰਦਾ ਹਾਂ।
ਨੀਰਜ ਚੋਪੜਾ, ਤੁਸੀਂ ਸਿਰਫ ਮੈਡਲ ਹੀ ਨਹੀਂ, ਦਿਲ ਵੀ ਜਿੱਤਿਆ ਹੈ। ਸਾਡੇ ਖਿਡਾਰੀ ਅਗਲੇ ਓਲੰਪਿਕਸ ਵਿੱਚ ਬਿਹਤਰ ਪ੍ਰਦਰਸ਼ਨ ਕਰਨਗੇ। ਅਸੀਂ ਤੁਹਾਡੇ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ, ਹਰ ਚੀਜ਼ ਤੁਹਾਨੂੰ ਬਿਹਤਰ ਅਤੇ ਵਧੀਆ ਪ੍ਰਦਾਨ ਕੀਤੀ ਜਾਏਗੀ।