ਸ਼ਨੀਵਾਰ, ਮਾਰਚ 21, 2026 11:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਫਾਇਦੇ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਅਕਲਮੰਦ ਲੋਕ ਅੱਜ ਤੋਂ ਹੀ ਸ਼ੁਰੂ ਕਰ ਦੇਣਗੇ ਭਾਂਡੇ ਦੀ ਵਰਤੋਂ

ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਦੇ ਫਾਇਦੇ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਅਕਲਮੰਦ ਲੋਕ ਅੱਜ ਤੋਂ ਹੀ ਸ਼ੁਰੂ ਕਰ ਦੇਣਗੇ ਭਾਂਡੇ ਦੀ ਵਰਤੋਂ

by propunjabtv
ਅਗਸਤ 5, 2022
in ਸਿਹਤ, ਦੇਸ਼
0

ਸਾਡੇ ਘਰਾਂ ‘ਚ ਹਮੇਸ਼ਾ ਬਜ਼ੁਰਗਾਂ ਵਲੋਂ ਤਾਂਬੇ ਦੇ ਭਾਂਡਿਆਂ ਦੇ ਵਰਤੋਂ ਨੂੰ ਸਹੀ ਮੰਨਿਆ ਗਿਆ ਹੈ। ਇਨ੍ਹਾਂ ‘ਚ ਪੀਤੇ ਜਾਣ ਵਾਲੇ ਪਾਣੀ, ਬਣਾਏ ਗਏ ਖਾਣੇ ਦੇ ਫਾਇਦਿਆਂ ਨੂੰ ਸਾਇੰਸ ਵੀ ਮੰਨਦੀ ਹੈ। ਇਸੇ ਤਰ੍ਹਾਂ ਤਾਂਬੇ ਦੇ ਭਾਂਡੇ ਦੀ ਵੀ ਅਜਿਹੀ ਹੀ ਖਾਸੀਅਤ ਹੈ, ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਤਾਂਬੇ ਦੇ ਭਾਂਡੇ ‘ਚ ਪਾਣੀ ਰੱਖਣ ਨਾਲ ਇਹ ਕੁਦਰਤੀ ਤਰੀਕੇ ਨਾਲ ਪਾਣੀ ਨੂੰ ਸਾਫ ਕਰਦਾ ਹੈ। ਇਹ ਪਾਣੀ ‘ਚ ਮੌਜੂਦ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਪਾਣੀ ਸਾਫ ਹੋ ਜਾਂਦਾ ਹੈ ਅਤੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ ਹੈ। ਤਾਂਬੇ ‘ਚ ਮਹੱਤਵਪੂਰਨ ਟ੍ਰੇਸ ਮਿਨਰਲ ਹੁੰਦੇ ਹਨ ਜੋ ਮਨੁੱਖ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ‘ਚ ਐਂਟੀਆਕਸੀਡੈਂਟ ਹੁੰਦੇ ਹਨ, ਜ਼ਹਿਰੀਲੇ ਪਦਾਰਥ ਨੂੰ ਬੇਅਸਰ ਕਰਨ ‘ਚ ਮਦਦ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਦੇ ਕੀ ਫਾਇਦੇ ਹੁੰਦੇ ਹਨ।

ਜੋੜਾਂ ਦੇ ਦਰਦ ‘ਚ ਆਰਾਮ
ਤਾਂਬੇ ‘ਚ ਐਂਟੀ-ਇੰਫਲਾਮੈਟੇਰੀ ਪ੍ਰਾਪਟਰੀਜ਼ ਮੌਜੂਦ ਹੁੰਦੀ ਹੈ,ਜੋ ਦਰਦ ਨੂੰ ਘੱਟ ਕਰਨ ‘ਚ ਕਾਰਗਰ ਹੈ। ਇਹ ਕਾਰਨ ਹੈ ਕਿ ਰੋਜ਼ਾਨਾ ਤਾਂਬੇ ਦਾ ਪਾਣੀ ਪੀਣ ਨਾਲ ਜੋੜਾ ਦੇ ਦਰਦ ਤੋਂ ਨਿਜ਼ਾਤ ਮਿਲ ਜਾਂਦੀ ਹੈ।

ਬੈਕਟੀਰੀਆ ਤੋਂ ਰੱਖਿਆ ਕਰਦਾ ਹੈ
ਤਾਂਬਾ ਯਾਨੀ ਕਾਪਰ, ਸਿੱਧੇ ਤੌਰ ‘ਤੇ ਤੁਹਾਡੇ ਸਰੀਰ ‘ਚ ਕਾਪਰ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਬੀਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਤੋਂ ਸੁਰੱਖਿਆ ਦਿੰਦਾ ਹੈ। ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੂਰੀ ਤਰ੍ਹਾਂ ਸ਼ੁੱਧ ਮੰਨਿਆ ਜਾਂਦਾ ਹੈ। ਇਹ ਸਾਰੇ ਡਾਇਰੀਆ, ਪੀਲੀਆ ਅਤੇ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ।

ਢਿੱਡ ਦੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਢਿੱਡ ਦੀਆਂ ਸਮੱਸਿਆਵਾਂ ਲਈ ਤਾਂਬੇ ਦੇ ਭਾਂਡੇ ‘ਚ ਪਾਣੀ ਪੀਣਾ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਢਿੱਡ ਦਰਦ, ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕਦੀ ਹੈ। ਐਨੀਮੀਆ ਦੀ ਸਮੱਸਿਆ ਤੋਂ ਵੀ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਲਾਭ ਮਿਲਦਾ ਹੈ।

ਦਿਮਾਗ ਦੀ ਤਾਕਤ ਵਧਾਉਂਦਾ ਹੈ
ਤਾਂਬਾ ਦਿਮਾਗ ਦੀ ਤਾਕਤ ਵਧਾਉਂਦਾ ਹੈ ਕਈ ਜਾਣਕਾਰ ਮੰਨਦੇ ਹਨ ਕਿ ਇਹ ਨਿਊਰਾਨਸ ਨੂੰ ਐਕਟਿਵ ਕਰ ਦਿੰਦਾ ਹੈ ਜਿਸ ਨਾਲ ਸਾਡੇ ਦਿਮਾਗ ਸਪੀਡ ਨਾਲ ਕੰਮ ਕਰਦਾ ਲੱਗਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਯਾਦਦਾਸ਼ਤ ਬਿਹਤਰ ਹੋ ਜਾਂਦੀ ਹੈ।

ਸਰੀਰ ਦੀ ਸੋਜ ਕਰੇ ਘੱਟ
ਤਾਂਬੇ ‘ਚ ਐਂਟੀ-ਇੰਫਲੇਮੈਟਰੀ ਗੁਣ ਹੁੰਦੇ ਹਨ ਜੋ ਸਰੀਰ ‘ਚ ਦਰਦ, ਖਿਚਾਅ ਅਤੇ ਸੋਜ ਦੀ ਸਮੱਸਿਆ ਨਹੀਂ ਹੋਣ ਦਿੰਦੇ ਹਨ।

ਕੈਂਸਰ ਨੂੰ ਰੋਕਣ ‘ਚ ਫਾਇਦੇਮੰਦ
ਅਮਰੀਕਨ ਕੈਂਸਰ ਸੋਸਾਇਟੀ ਦੇ ਮੁਤਾਬਕ ਤਾਂਬਾ ਕੈਂਸਰ ਦੀ ਸ਼ੁਰੂਆਤ ਨੂੰ ਰੋਕਣ ‘ਚ ਮਦਦ ਕਰਦਾ ਹੈ ਅਤੇ ਇਸ ‘ਚ ਕੈਂਸਰ ਵਿਰੋਧੀ ਤੱਤ ਮੌਜੂਦ ਹੁੰਦੇ ਹਨ। ਸਰੀਰ ਦੀ ਅੰਦਰੂਨੀ ਸਫਾਈ ਲਈ ਤਾਂਬੇ ਦੇ ਭਾਂਡੇ ‘ਚ ਪਾਣੀ ਪੀਣਾ ਕਾਫੀ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਇਹ ਲੀਵਰ ਅਤੇ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣਾ ਬੇਹੱਦ ਫਾਇਦੇਮੰਦ ਹੁੰਦਾ ਹੈ।

ਚਮੜੀ ਦੀ ਸਮੱਸਿਆ ਨੂੰ ਕਰੇ ਘੱਟ
ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਹ ਫੁੰਸੀਆਂ, ਕਿੱਲ ਚਮੜੀ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ, ਜਿਸ ਨਾਲ ਚਮੜੀ ਸਾਫ ਅਤੇ ਚਮਕਦਾਰ ਦਿਖਾਈ ਦਿੰਦੀ ਹੈ।

ਪਾਚਣ ਤੰਤਰ ਕਰੇ ਵਧੀਆ
ਤਾਂਬੇ ਦਾ ਪਾਣੀ ਪਾਚਣਤੰਤਰ ਨੂੰ ਮਜ਼ਬੂਤ ਕਰਦਾ ਹੈ। ਰਾਤ ਦੇ ਸਮੇਂ ਤਾਂਬੇ ਦੇ ਭਾਂਡੇ ‘ਚ ਪਾਣੀ ਰੱਖ ਕੇ ਸਵੇਰੇ ਪਾਣੀ ਪਾਣੀ ਨਾਲ ਪਾਚਣਤੰਤਰ ਸਹੀ ਰਹਿੰਦਾ ਹੈ।

ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਦਿਲ ਨੂੰ ਸਿਹਤਮੰਦ ਬਣਾਏ ਰੱਖਣ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਦੇ ਇਲਾਵਾ ਇਹ ਹਾਰਟ ਅਟੈਕ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।

Tags: benefitscopper vesseldrinking watersurprised
Share202Tweet126Share50

Related Posts

ਭਾਰਤੀ ਏਅਰਲਾਈਨਾਂ ਨੂੰ ਈਰਾਨ ਅਤੇ ਇਜ਼ਰਾਈਲ ਸਮੇਤ ਇਨ੍ਹਾਂ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਹਦਾਇਤ, DGCA ਨੇ ਜਾਰੀ ਕੀਤੀ ਐਡਵਾਈਜ਼ਰੀ

ਮਾਰਚ 20, 2026

ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ; ‘ਤੇਲ ਸੰਕਟ’ ਦੇ ਵਿਚਕਾਰ ਵਧੀਆਂ ਕੀਮਤਾਂ

ਮਾਰਚ 20, 2026

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

ਅਖੀਰ ਕਿਉਂ ਅਚਾਨਕ ਬਦਲ ਗਿਆ ਮੌਸਮ, ਇਸ ਦੁਰਲੱਭ, 1,000 ਕਿਲੋਮੀਟਰ ਲੰਬੇ ਸਿਸਟਮ ਨੇ ਵਿਗਿਆਨੀਆਂ ਨੂੰ ਕੀਤਾ ਹੈਰਾਨ

ਮਾਰਚ 20, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਮਹਾਰਾਸ਼ਟਰ ਦੇ 4 ਥਰਮਲ ਪਾਵਰ ਸਟੇਸ਼ਨਾਂ ਨੂੰ ਧਮਕੀ; ਹਾਈ ਅਲਰਟ ‘ਤੇ ਪੁਲਿਸ

ਮਾਰਚ 18, 2026
Load More

Recent News

Big Breaking : ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਦਿੱਤਾ ਅਸਤੀਫ਼ਾ

ਮਾਰਚ 21, 2026

ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਟਾ ਸਟੀਲ ਪਲਾਂਟ ਪੰਜਾਬ ਵਿੱਚ ਕਾਰਜਸ਼ੀਲ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਮਾਰਚ 21, 2026

ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ*

ਮਾਰਚ 21, 2026

ਆਯੂਸ਼ਮਨ ਭਾਰਤ ਸਕੀਮ ਵਿੱਚ ਸ਼ਰਤਾਂ ਲਾਗੂ, ਜਦੋਂ ਕਿ ‘ਆਪ` ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਰੰਟੀ ਦਿੰਦੀ ਹੈ, ਫਰਕ ਇਰਾਦੇ ਵਿੱਚ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 21, 2026

ਸੁਖਬੀਰ ਬਾਦਲ ਦੇ ਦੋਸ਼ਾਂ ‘ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ

ਮਾਰਚ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.