ਟੋਕੀਓ ਉਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਡੀਆ 4 ਦਹਾਕਿਆਂ ਬਾਅਦ ਭਾਵ 41 ਸਾਲਾਂ ਬਾਅਦ ਇਤਿਹਾਸ ਸਿਰਜਿਆ ਹੈ।ਹਰ ਇੱਕ ਭਾਰਤੀ ਹਾਕੀ ਟੀਮ ਦੀ ਪ੍ਰਸ਼ੰਸ਼ਾ ਕਰਦਾ ਨਹੀਂ ਥੱਕ ਰਿਹਾ।ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਮਿਲ ਰਹੀਆਂ ਹਨ।ਮੈਚ ‘ਚ ਤਿੰਨ ਗੋਲ ਦਾਗਣ ਵਾਲੇ ਫਰੀਦਕੋਟ ਦੇ ਹੀਰੋ ਰੁਪਿੰਦਰਪਾਲ ਸਿੰਘ ਦਾ ਮਾਂ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਹੈ।
ਅੱਜ ਉਸਦੀ ਮਿਹਨਤ ਰੰਗ ਲਿਆਈ ਹੈ ਅਤੇ ਅਸੀਂ ਇਸ ‘ਤੇ ਮਾਣ ਮਹਿਸੂਸ ਕਰ ਰਹੇ ਹਨ।ਭਾਰਤ ਹਾਕੀ ਟੀਮ ਸੋਨੇ ਅਤੇ ਚਾਂਦੀ ਨਹੀਂ ਜਿੱਤ ਸਕੀ, ਪਰ ਇਸ ਨੇ ਬਿਹਤਰ ਖੇਡ ਪ੍ਰਦਰਸ਼ਨ ਕਰਕੇ ਜਰਮਨੀ ਨੂੰ 5-4 ਨਾਲ ਹਰਾ ਕੇ ਤੀਜਾ ਸਥਾਨ ਦਿਵਾਇਆ ਅਤੇ ਕਾਂਸੀ ਦਾ ਤਗਮਾ ਜਿੱਤਿਆ।ਰੁਪਿੰਦਰਪਾਲ ਸਿੰਘ ਦੀ ਮਾਤਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤ ਰੀਓ ‘ਚ 31ਵੀਂ ਉਲੰਪਿਕਸ ਵੀ ਖੇਡਣ ਗਿਆ ਸੀ, ਪਰ ਭਾਰਤ ਨੂੰ ਪਿਛਲੀਆਂ ਉਲੰਪਿਕਸ ‘ਚ ਕੋਈ ਮੈਡਲ ਨਹੀਂ ਮਿਲਿਆ।ਜਿਸਦਾ ਸਾਨੂੰ ਬਹੁਤ ਅਫਸੋਸ ਸੀ, ਪਰ ਇਸ ਵਾਰ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਟੀਮ ਨੇ ਭਾਰਤ ਦੀ ਝੋਲੀ ਕਾਂਸੀ ਦਾ ਤਮਗਾ ਪਾਇਆ।