ਪ੍ਰਿਯੰਕਾ ਗਾਂਧੀ ਨੇ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ | ਉਨ੍ਹਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ |ਜਿਸ ‘ਚ ਇੱਕ ਖਬਰ ਨੂੰ ਸਾਂਝੀ ਕਰਦਿਆਂ ਲਿਖਿਆ ਕਿ ਇੱਕ ਸਾਲ ਵਿੱਚ ਖਾਧ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਵਿੱਚ 52 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਵੱਲੋਂ ਆਪਣੇ ਟਵੀਟ ਵਿੱਚ ਇੱਕ ਹੋਰ ਤਸਵੀਰ ਸਾਂਝੀ ਕੀਤੀ ਗਈ ਹੈ।
वे "आप आम कैसे खाते हैं" जैसे सवालों के आदी हैं, इसलिए बढ़ती महंगाई जैसे आमजनों को परेशान करने वाले सवालों पर संसद में चर्चा करने से डरते हैं। pic.twitter.com/9FnxXuII9I
— Priyanka Gandhi Vadra (@priyankagandhi) July 31, 2021
ਜਿਸ ਵਿੱਚ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਤੰਜ ਕਸਦਿਆਂ ਲਿਖਿਆ, ਉਹ “ਤੁਸੀਂ ਅੰਬ ਕਿਵੇਂ ਖਾਂਦੇ ਹੋ” ਵਰਗੇ ਸਵਾਲਾਂ ਦੇ ਆਦੀ ਹੋ ਗਏ ਹੋ, ਇਸ ਲਈ ਵਧਦੀ ਮਹਿੰਗਾਈ ਵਰਗੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਸਵਾਲਾਂ ‘ਤੇ ਸੰਸਦ ਵਿੱਚ ਚਰਚਾ ਕਰਨ ਤੋਂ ਡਰਦੇ ਹੋ।
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਟਵੀਟ ਕਰਕੇ ਵਧਦੀ ਮਹਿੰਗਾਈ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਉਨ੍ਹਾਂ ਲਿਖਿਆ, ‘ਹਰ ਚੀਜ਼ ਮਹਿੰਗੀ ਹੋ ਰਹੀ ਹੈ – ਖਪਤਕਾਰ ਪਰੇਸ਼ਾਨ ਹਨ, ਪਰ ਕੀ ਇਸ ਨਾਲ ਛੋਟੇ ਉਤਪਾਦਕ, ਦੁਕਾਨਦਾਰ ਜਾਂ ਕਿਸਾਨ ਨੂੰ ਕੋਈ ਲਾਭ ਮਿਲ ਰਿਹਾ ਹੈ? ਨਹੀਂ !
ना राष्ट्रीय सीमा सुरक्षित, ना राज्य सीमा।
विवादों व दंगों को हमारे देश की पवित्र भूमि में बीज की तरह बोया जा रहा है- इसका परिणाम भयानक है और होगा।#MizoramAssam #LAC
— Rahul Gandhi (@RahulGandhi) July 31, 2021
ਕਿਉਂਕਿ ਇਹ ਮਹਿੰਗਾਈ ਅਸਲ ਵਿੱਚ ਮੋਦੀ ਸਰਕਾਰ ਦੀ ਅੰਨ੍ਹੇਵਾਹ ਟੈਕਸ ਵਸੂਲੀ ਹੈ। ਅੱਜ ਵੀ ਰਾਹੁਲ ਗਾਂਧੀ ਨੇ ਕੇਂਦਰ ‘ਤੇ ਤੰਜ ਕਸਦਿਆਂ ਲਿਖਿਆ, “ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਹੰਕਾਰ ਹੈ।”