ਪੰਜਾਬ ਸੂਬੇ ਦੇ ਨਾਲ ਸਮੇਤ ਬਾਕੀ ਸੂਬਿਆਂ ‘ਚ ਵੀ ਕਣਕ ਦਾ ਸੀਜ਼ਨ ਚੱਲ ਰਿਹਾ ਹੈ।ਬਹੁਤ ਸਾਰੇ ਕਿਸਾਨਾਂ ਨੇ ਆਪਣੀ ਫਸਲ ਸਾਂਭ ਲਈ ਹੈ।ਪਰ ਅਜਿਹੇ ਕਈ ਕਿਸਾਨ ਹਨ ਜਿਨ੍ਹਾਂ ਦੀ ਕਣਕ ਦੀ ਫਸਲ ਅਜੇ ਖੇਤਾਂ ‘ਚ ਖੜੀ ਹੈ।ਕਿਸਾਨਾਂ ਨੂੰ ਹਮੇਸ਼ਾ ਕੁਦਰਤ ਦੀ ਮਾਰ ਦਾ ਡਰ ਰਹਿੰਦਾ ਹੈ।
ਅਜਿਹਾ ਹੀ ਡਰ ਅੱਜ ਇੱਕ ਸੰਗਰੂਰ ਹਲਕੇ ‘ਚ ਭਵਾਨੀਗੜ੍ਹ ਦੇ ਕਿਸਾਨ ਸਾਹਮਣੇ ਆ ਗਿਆ ਜਦੋਂ ਉਸਦੀ ਫਸਲ ਸੜ ਕੇ ਸੁਆਹ ਹੋ ਗਈ।ਸੰਗਰੂਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੌਕੇ ‘ਤੇ ਪਹੁੰਚ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਖੁਦ ਅੱਗ ਬੁਝਾਉਣ ਦੀਆਂ ਹਦਾਇਤਾਂ ਦਿੱਤੀਆਂ।