ਦਿੱਲੀ ਤੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਅਰਵਿੰਦ ਕੇਜਰੀਵਾਲ ਨੂੰ ਘੇਰਣ ਲਈ ਅੰਮ੍ਰਿਤਸਰ ਦੇ ਹੋਟਲ ਹਯਾਤ ‘ਚ ਪਹੁੰਚੇ ਹਨ।ਰਾਜਾ ਵੜਿੰਗ ਦਾ ਕਹਿਣਾ ਹੈ ਮੈਂ ਅਰਵਿੰਦਰ ਕੇਜਰੀਵਾਲ ਨੂੰ ਉਨ੍ਹਾਂ ਦੀ ਕੋਠੀ ‘ਚ ਮਿਲਣ ਗਿਆ ਪਰ ਮੈਨੂੰ ਉੱਥੇ ਕਿਸੇ ਨੇ ਪਾਣੀ ਤੱਕ ਨਹੀਂ ਪੁਛਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਦਾ ਪੰਜਾਬ ਦੇ ਮੰਤਰੀਆਂ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੈ।ਰਾਜਾ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਤੇ ਅਕਾਲੀ ਲੀਡਰਾਂ ਦੀ ਮਿਲੀ ਭੁਗਤ ਨਾਲ ਹੀ ਇੰਡੋਕਨੇਡੀਅਨ ਬੱਸਾਂ ਚਲਦੀਆਂ ਹਨ।ਉਨ੍ਹਾਂ ਕਿਹਾ ਕਿ ਕੇਜਰੀਵਾਲ ਮੇਰੇ ਸਵਾਲਾਂ ਤੋਂ ਡਰਦੇ ਹੋਟਲ ਦੇ ਸਵੀਟ ਰੂਮ ‘ਚੋਂ ਬਾਹਰ ਨਹੀਂ ਨਿਕਲੇ।