ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ‘ਤੇ ਵਧਦੀ ਘੁਸਪੈਠ ਨੇ ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਅਸਲ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਰਾਜ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਹੈ ਕਿ ਪੰਜਾਬ ਦਾ ਫੌਜੀ ਭਰਤੀ ਕੋਟਾ ਵਧਾਇਆ ਜਾਵੇ।
@PMOIndia @rajnathsingh Amidst China's intrusions & Pakistan's villainy; it's high time to enhance Punjab's army recruitment quota. It's evident from history of warfare that Punjabis have the grit & courage to change the course of wars & movements. I hope you'll grab the idea.1/2
— Gurjeet Singh Aujla (@GurjeetSAujla) November 8, 2021
ਉਸ ਨੇ ਚੀਨ ਦੀ ਘੁਸਪੈਠ ਅਤੇ ਪਾਕਿਸਤਾਨ ਦੀ ਗੜਬੜ ਦਰਮਿਆਨ ਟਵੀਟ ਕੀਤਾ ਅਤੇ ਲਿਖਿਆ; ਪੰਜਾਬ ਦਾ ਫੌਜੀ ਭਰਤੀ ਕੋਟਾ ਵਧਾਉਣ ਦਾ ਸਮਾਂ ਆ ਗਿਆ ਹੈ। ਜੰਗ ਦੇ ਇਤਿਹਾਸ ਤੋਂ ਸਪਸ਼ਟ ਹੈ ਕਿ ਪੰਜਾਬੀਆਂ ਵਿੱਚ ਜੰਗਾਂ ਅਤੇ ਲਹਿਰਾਂ ਨੂੰ ਬਦਲਣ ਦੀ ਹਿੰਮਤ ਹੈ।