ਭਾਰਤ ਦੇ ਨਵੇਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਮੰਤਰਾਲੇ ਦੇ ਸਾਰੇ ਅਫਸਰਾਂ ਤੇ ਮੁਲਾਜ਼ਮਾਂ ਨੁੰ ਹੁਣ ਦੋ ਸ਼ਿਫਟਾਂ ਵਿਚ ਕੰਮ ਕਰਨ ਦੇ ਹੁਕਮ ਦਿੱਤੇ ਹਨ। ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਪਹਿਲੀ ਸ਼ਿਫਟ ਸਵੇਰੇ 7 ਵਜੇ ਸ਼ੁਰੂ ਹੋਵੇਗੀ ਤੇ ਸ਼ਾਮ 4 ਵਜੇ ਤੱਕ ਮੁਲਾਜ਼ਮ ਕਰਨਗੇ ਜਦਕਿ ਦੂਜੀ ਸ਼ਿਫਟ ਦੁਪਹਿਰ 3 ਵਜੇ ਸ਼ੁਰੂ ਹੋਵੇਗੀ ਅਤੇ ਮੁਲਾਜ਼ਮ ਰਾਤ 12 ਵਜੇ ਤੱਕ ਕੰਮ ਕਰਨਗੇ।
ਰੇਲ ਮੰਤਰੀ ਦਾ ਕਹਿਣਾ ਹੈ ਕਿ ਬੁਲੇਟ ਟਰੇਨ ਅਤੇ ਹਾਈ ਸਪੀਡ ਰੇਲਵੇ ਨੈਟਵਰਕ ਦੇ ਨਾਲ ਨਾਲ ਰੇਲਵੇ ਦੀ ਜ਼ਮੀਨ ਦਾ ਕਮਰਸ਼ੀਅਲ ਵਿਕਾਸ ਉਹਨਾਂ ਲਈ ਵੱਡੀ ਜਿ਼ੰਮੇਵਾਰੀ ਹੈ।