ਨਾਭਾ ਭਵਾਨੀਗੜ੍ਹ ਸੜਕ ਨੇੜੇ ਵਸੇ ਪਿੰਡ ਆਲੋਅਰਖ ਵਿਖੇ ਜ਼ਮੀਨ ’ਚੋਂ ਲਾਲ ਪਾਣੀ ਨਿਕਲਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ।ਨਾਭੇ ਤੋਂ ਭਵਾਨੀਗੜ੍ਹ ਸੜਕ ਤੇ ਕੈਮੀਕਲ ਫੈਕਟਰੀ ਵੱਲੋਂ ਵਰਤਾਇਆ ਜਾ ਰਿਹਾ ਇਹ ਭਾਣਾ ਕੋਈ ਕੁਦਰਤੀ ਭਾਣਾ ਨਹੀਂ ਹੈ ਬਲਕਿ ਪੰਜਾਬ ਦੇ ਚਿੱਟੇ ਹਾਥੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੁੱਖ ਦਫਤਰ ਤੋਂ ਕੋਈ 15-20 ਕਿਲੋਮੀਟਰ ਦੀ ਦੂਰੀ ਤੇ ਲੋਕਾਂ ‘ਤੇ ਢਾਹਿਆ ਜਾ ਰਿਹਾ ਕਹਿਰ ਹੈ ਜਿਸ ਨੂੰ ਇਸ ਦਫਤਰ ਵਿਚ ਬੈਠੇ ਬਾਬੂ ਨਾ ਕਦੇ ਵੇਖ ਸਕੇ ਹਨ ਨਾ ਵੇਖਣਗੇ ਕਿਉਂਕਿ ਅੱਖਾਂ ਤੇ ਮੋਟੀ ਪੱਟੀ ਬੰਨੀ ਹੋਈ ਹੈ
ਹਾਲਾਂਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ ਨੇ ਦੱਸਿਆ ਕਿ ਇਥੇ 15 ਸਾਲ ਪਹਿਲਾਂ ਰਸਾਇਣ ਫੈਕਟਰੀ ਸੀ, ਜਿਸ ਨੂੰ ਜ਼ਮੀਨ ’ਚ ਪਾਣੀ ਛੱਡਣ ਕਰਕੇ ਐੱਨਜੀਟੀ ਵੱਲੋਂ 2 ਕਰੋੜ ਦਾ ਜ਼ੁਰਮਾਨਾ ਵੀ ਕੀਤਾ ਗਿਆ ਸੀ। ਭਾਵੇਂ ਪ੍ਰਸ਼ਾਸਨ ਅਜੇ ਉਹ ਜ਼ੁਰਮਾਨਾ ਵਸੂਲ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਇਲਾਕੇ ਨੂੰ ਕੁਝ ਮੋਟਰਾਂ ਤੋਂ ਪਾਣੀ ਲੈਣ ਤੋਂ ਅਗਾਹ ਵੀ ਕੀਤਾ ਗਿਆ ਪਰ ਇਲਾਕੇ ਦੇ ਲੋਕਾਂ ਵੱਲੋਂ ਹੱਲ ਦੀ ਮੰਗ ਕੀਤੀ ਜਾ ਰਹੀ ਹੈ।