ਹਰਿਆਣਾ ਬੀਜੇਪੀ ਕਿਸਾਨ ਮੋਰਚਾ ਦੇ ਪ੍ਰਧਾਨ ਰਾਜਕੁਮਾਰ ਚਹਿਰ ਨੇ ਕਿਸਾਨਾਂ ਨੂੰ ਲੈ ਕੇ ਇੱਕ ਵੱਡੀ ਟਿੱਪਣੀ ਕੀਤੀ ਹੈ।ਚਹਿਰ ਨੇ ਕਿਹਾ ਕਿ ਕਿਸਾਨ ਆਮ ਜਨਤਾ ਨੂੰ ਪਰੇਸ਼ਾਨ ਕਰਨ ਦਾ ਕੰਮ ਕਰ ਰਹੇ ਹਨ। ਕਿਸਾਨ ਨਾ-ਸਮਝ ਨੇ , ਤਿੰਨ ਖੇਤੀ ਕਾਨੂੰਨ ਕਦੇ ਰੱਦ ਨਹੀਂ ਹੋਣਗੇ।ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਲਾਭ ਹੀ ਹੋਵੇਗਾ , ਨੁਕਸਾਨ ਨਹੀਂ ਹੋਵੇਗਾ। ਦਰਅਸਲ ਕਰਨਾਲ ‘ਚ ਭਾਜਪਾ ਵੱਲੋਂ ਕਿਸਾਨ ਮੋਰਚੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ‘ਚ ਭਾਜਪਾ ਕਿਸਾਮ ਮੋਰਚੇ ਦੇ ਪ੍ਰਧਾਨ ਰਾਜਕੁਮਾਰ ਚਹਿਰ ਪਹੁੰਚੇ । ਤੇ ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ‘ਤੇ ਨਿਸ਼ਾਨਾ ਸਾਧਿਆ।ਰਾਜਕੁਮਾਰ ਚਹਿਰ ਨੇ ਕਿਹਾ ਕਿ ਨਾ ਸਿਰਫ਼ ਬੀਜੇਪੀ ਬਲਕਿ ਪੂਦੇ ਦੇਸ਼ ਦੇ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਤੋਂ ਖੁਸ਼ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆਦੇ ਗਏ ਕਾਨੂੰਨਾਂ ਨਾਲ ਕਿਸਾਨਾਂ ਦੀ ਜ਼ਿੰਦਗੀ ‘ਚ ਸਕਾਰਾਤਮਕ ਬਦਲਾਅ ਹੋਵੇਗਾ। ਕਿਸਾਨਾਂ ਦੀ ਆਮਦਨ ਵਧੈਗੀ ਤੇ ਕਿਸਾਨ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲ ਕਰਨ ਲਈ ਅਸੀਨ ਪਹਿਲਾਂ ਵੀ ਤਿਆਰ ਸੀ ਤੇ ਹੁਣ ਵੀ ਤਿਆਰ ਹਾਂ ਪਰ ਕਾਨੂੰਨ ਵਾਪਿਸ ਨਹੀਂ ਹੋਣਗੇ।