ਸਿੰਘੂ ਬਾਰਡਰ ‘ਤੇ ਇੱਕ ਮਜ਼ਦੂਰ ਨਾਲ ਕੁੱਟਮਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘ ਨਵੀਨ ਸੰਧੂ ਨੂੰ ਜ਼ਮਾਨਤ ਮਿਲ ਗਈ ਹੈ।ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਵੱਡਾ ਬਿਆਨ ਦਿੱਤਾ ਹੈ ਨਿਹੰਗ ਨਵੀਨ ਸੰਧੂ ਦਾ ਕਹਿਣਾ ਹੈ ਜਿ ਜਿਨ੍ਹਾਂ ਵਲੋਂ ਵੀ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ ਗੁਰੂ ਉਨ੍ਹਾਂ ਨੂੰ ਸਜ਼ਾ ਜਰੂਰ ਦੇਵੇਗਾ।
ਦੱਸ ਦੇਈਏ ਕਿ ਨਿਹੰਗ ਨਵੀਨ ਸੰਧੂ ‘ਤੇ ਇਹ ਦੋਸ਼ ਲੱਗ ਰਹੇ ਸਨ ਕਿ ਉਹ ਮੁਰਗਾ ਮੰਗ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਖਿਲਾਫ ਇਹ ਇਲਜ਼ਾਮ ਸਾਬਤ ਹੋ ਜਾਂਦਾ ਹੈ ਤਾਂ ਮੈਂ ਆਪਣਾ ਸਿਰ ਵਢਾ ਦਿਆਂਗਾ।
ਨਿਹੰਗ ਨਵੀਨ ਸੰਧੂ ਦਾ ਕਹਿਣਾ ਹੈ ਕਿ ਉਸ ਨੇ ਮਨੋਜ ਪਾਸਵਾਨ ਨੂੰ ਉਸ ਥਾਂ ‘ਤੇ ਖੜ੍ਹ ਕੇ ਬੀੜੀ ਪੀਣ ਤੋਂ ਮਨ੍ਹਾਂ ਕੀਤਾ ਸੀ, ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ।ਨਵੀਨ ਸੰਧੂ ਦਾ ਕਹਿਣਾ ਹੈ ਕਿ ਉਸਨੇ ਇਸੇ ਸਾਲ 2021 ਨੂੰ ਵਿਸਾਖੀ ਵਾਲੇ ਦਿਨ ਸਿੰਘ ਸਜਿਆ ਸੀ।