ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੁੰ ਬੀਤੇ ਦਿਨ ਏ ਆਈ ਸੀ ਸੀ ਨੇ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਸਲ ‘ਚ ਪਰਗਟ ਸਿੰਘ ਦੀ ਜਨਰਲ ਸਕੱਤਰ ਵਜੋਂ ਨਿਯੁਕਤੀ ਤਾਂ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੀਤੀ ਹੋਈ ਸੀ ਪਰ ਉਹ ਨਿਯੁਕਤੀ ਜਨਰਲ ਸਕੱਤਰ (ਸੰਗਠਨ) ਦੇ ਤੌਰ ’ਤੇ ਸੀ। ਹੁਣ ਪਰਗਟ ਸਿੰਘ ਤੋਂ ਸੰਗਠਨ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ ਕਿਉਂਕਿ ਉਨ੍ਹਾਂ ਦਾ ਪੰਜਾਬ ਵਜ਼ਾਰਤ ਵਿਚ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਗੁਲਜ਼ਾਰ ਇੰਦਰ ਸਿੰਘ ਚਾਹਲ ਨਿਯੁਕਤ ਕੀਤੇ ਗਏ ਹਨ, ਗੁਲਜ਼ਾਰ ਇੰਦਰ ਸਿੰਘ ਚਹਿਲ ਪੰਜਾਬੀ ਫਿਲਮਾਂ ਦੇ ਐਕਟਰ ਰਹੇ ਹਨ ਤੇ ਸਾਬਕਾ ਡੀ ਆਈ ਜੀ ਹਰਿੰਦਰ ਚਾਹਲ ਦੇ ਸਪੁੱਤਰ ਹਨ। ਨੌਜਵਾਨ ਆਗੂ ਨੂੰ ਖਜ਼ਾਨਚੀ ਲਗਾ ਕੇ ਪਾਰਟੀ ਨੇ ਨੌਜਵਾਨ ਵਰਗ ਨੁੰ ਨਾਲ ਜੋੜਨ ਦਾ ਯਤਨ ਕੀਤਾ ਹੈ।
ਗੁਲਜ਼ਾਰ ਚਾਹਲ ਇੱਕ ਭਾਰਤੀ ਫਿਲਮ ਅਦਾਕਾਰ ਅਤੇ ਨਿਰਮਾਤਾ ਹੈ। ਉਸ ਨੇ ਜਗ ਜੀਓਂਦੇਯਾਂ ਦੇ ਮੇਲੇ ਵਿੱਚ ਰੂਪ ਦੀ ਭੂਮਿਕਾ ਨਿਭਾਈ। ਉਸਨੇ ਹਰਭਜਨ ਮਾਨ ਅਤੇ ਨੀਰੂ ਬਾਜਵਾ ਦੀ ਭੂਮਿਕਾ ਵਾਲੀ “ਹੀਰ-ਰਾਂਝਾ” ਦਾ ਸਹਿ-ਨਿਰਮਾਣ ਵੀ ਕੀਤਾ ਹੈ। ਉਹ ਇੱਕ ਬਾਲੀਵੁੱਡ ਫਿਲਮ- “ਆਈ ਐਮ ਸਿੰਘ” ਵਿੱਚ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗਾ, ਜਿਸ ਵਿੱਚ ਗੁਲਜ਼ਾਰ ਇੱਕ ਦਸਤਾਰਧਾਰੀ ਸਿੱਖ ਦੀ ਮੁੱਖ ਭੂਮਿਕਾ ਨਿਭਾ ਰਿਹਾ ਹੈ |