ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਨੇ ਬਰਖਾਸ਼ਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝਟਕਾ ਦਿੰਦੇ ਹੋਏ ਮੰਗਲਵਾਰ ਨੂੰ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੂੰ 34 ਵਿਦੇਸ਼ੀ ਨਾਗਰਿਕਾਂ ਅਤੇ 351 ਵਿਦੇਸ਼ੀ ਕੰਪਨੀਆਂ ਤੋਂ ਪਾਬੰਦੀਸ਼ੁਦਾ ਧਨ ਪ੍ਰਾਪਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ।
ਈ. ਸੀ. ਪੀ. ਦੇ ਤਿੰਨ ਮੈਂਬਰੀ ਬੈਂਚ ਨੇ ਪੀ. ਟੀ. ਆਈ. ਦੇ ਸੰਸਥਾਪਕ ਮੈਂਬਰ ਅਕਬਰ ਐੱਸ. ਬਾਬਰ ਵਲੋਂ ਦਾਇਰ ਇਕ ਮਾਮਲੇ ਵਿਚ ਸਰਵਸੰਮਤੀ ਨਾਲ ਫੈਸਲੇ ਦਾ ਐਲਾਨ ਕੀਤਾ, ਜੋ ਨਵੰਬਰ 2014 ਤੋਂ ਲਟਕ ਰਿਹਾ ਸੀ। ਬੈਂਚ ਵਿਚ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ, ਨਿਸਾਰ ਅਹਿਮ ਦੁੱਰਾਨੀ ਅਤੇ ਸ਼ਾਹ ਮੁਹੰਮਦ ਜਟੋਈ ਸ਼ਾਮਲ ਸਨ। ਕਮਿਸ਼ਨ ਨੇ ਕਿਹਾ ਕਿ ਪੀ. ਟੀ. ਆਈ. ਨੂੰ 34 ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰੀ ਆਰਿਫ ਨਕਵੀ ਤੋਂ ਧਨ ਪ੍ਰਾਪਤ ਹੋਇਆ ਸੀ। ਡਾਨ ਅਖਬਾਰ ਮੁਤਾਬਕ, ਈ. ਸੀ. ਪੀ. ਨੇ ਇਹ ਵੀ ਕਿਹਾ ਕਿ ਪੀ. ਟੀ. ਆਈ. ਨੂੰ ਭਾਰਤੀ ਮੂਲ ਦੀ ਇਕ ਅਮਰੀਕੀ ਕਾਰੋਬਾਰੀ ਮਹਿਲਾ ਰੋਮਿਤਾ ਸ਼ੇੱਟੀ ਤੋਂ ਵੀ ਚੰਦਾ ਮਿਲਿਆ, ਜੋ ਨਿਯਮਾਂ ਦੇ ਖਿਲਾਫ ਸੀ।