ਪ੍ਰਿਅੰਕਾ ਗੋਸਵਾਮੀ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ 10,000 ਮੀਟਰ ਪੈਦਲ ਚਾਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ।
Whole nation is extremely proud of @Priyanka_Goswam who won Silver Medal in 10,000 Mtr Race Walk at the #CommonwealthGames !
Congratulations Priyanka for making India proud 🇮🇳#Cheer4India #India4CWG2022 pic.twitter.com/u2lZeCRiGX
— Kiren Rijiju (@KirenRijiju) August 6, 2022
ਗੋਸਵਾਮੀ ਨੇ ਨਿੱਜੀ ਸਰਵੋਤਮ ਸਮੇਂ 43:38.83 ਸਕਿੰਟ ਨਾਲ ਆਸਟ੍ਰੇਲੀਆ ਦੀ ਜੇਮਿਮਾ ਮੋਂਟਾਗ (42:34.30) ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਕੀਨੀਆ ਦੀ ਐਮਿਲੀ ਵਾਮੁਸੀ ਐਨਗੀ (43:50.86) ਨੇ ਕਾਂਸੀ ਤਮਗਾ ਜਿੱਤਿਆ। ਮੈਦਾਨ ‘ਚ ਉਤਰੀ ਦੂਜੀ ਭਾਰਤੀ, ਭਾਵਨਾ ਜਾਟ 47:14.13 ਦੇ ਨਿੱਜੀ ਸਰਵੋਤਮ ਸਮੇਂ ਨਾਲ 8ਵੇਂ ਅਤੇ ਆਖ਼ਰੀ ਸਥਾਨ ‘ਤੇ ਰਹੀ। ਹਰਮਿੰਦਰ ਸਿੰਘ ਦਿੱਲੀ ਵਿੱਚ 2010 CWG ਵਿੱਚ 20 ਕਿਲੋਮੀਟਰ ਈਵੈਂਟ ਵਿੱਚ ਪੈਦਲ ਚਾਲ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਸਨ।