ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਟੋਕੀਓ ਓਲੰਪਿਕਸ ਵਿਚ ਫਾਈਲ ਵਿਚ ਪ੍ਰਵੇਸ਼ ਕਰਨ ਵਾਲੀ ਕਮਲਜੀਤ ਕੌਰ ਦੇ ਪਰਿਵਾਰ ਨੁੰ ਫੋਨ ਕਰ ਕੇ ਵਧਾਈ ਦਿੱਤੀ ਤੇ ਉਸਦੇ ਘਰ ਮਿਠਾਈ ਵੀ ਭੇਜੀ। ਇਹ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਟਵੀਟ ਵਿਚ ਦਿੱਤੀ ਹੈ।
ਸੁਖਬੀਰ ਨੇ ਲਿਖਿਆ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਮਲਪ੍ਰੀਤ ਦੇ ਟੋਕੀਓ ਓਲੰਪਿਕਸ ‘ਚ ਖੇਡ ਪ੍ਰਦਰਸ਼ਨ ਨੂੰ ਬੜੀ ਦਿਲਚਸਪੀ ਨਾਲ ਟੀਵੀ ‘ਤੇ ਦੇਖਿਆ ਅਤੇ ਫ਼ਾਈਨਲ ‘ਚ ਕੁਆਲੀਫ਼ਾਈ ਕਰਨ ਉਪਰੰਤ ਪਰਿਵਾਰ ਨੂੰ ਫ਼ੋਨ ਕਰਕੇ ਵਧਾਈ ਦਿੱਤੀ, ਨਾਲ ਹੀ ਪਾਰਟੀ ਵਰਕਰਾਂ ਦੇ ਹੱਥੋਂ ਉਸਦੇ ਘਰ ਮਿਠਾਈ ਭਿਜਵਾ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ।