ਪੰਜਾਬ ਦੇ ਵਿੱਚ ਬਿਜਲੀ ਸੰਕਟ ਨੂੰ ਲੈ ਸਿਆਸੀ ਪਾਰਟੀਆਂ ਇੱਕ ਦੂਸਰੇ ‘ਤੇ ਨਿਸ਼ਾਨੇ ਸਾਧ ਰਹੀਆਂ ਹਨ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਵੱਲੋਂ ਪ੍ਰੈੱਸ ਕਾਨਫਰੰਸ ਕਰ ਕਾਂਗਰਸ ਅਤੇ ਅਕਾਲੀ ਦਲ ‘ਤੇ ਨਿਸ਼ਾਨੇ ਸਾਧੇ ਕਿਹਾ ਕਿ ਇਸ ਬਿਜਲੀ ਸੰਕਟ ਦੀਆਂ ਜ਼ਿੰਮੇਵਾਰ 2 ਪਾਰਟੀਆਂ ਨੇ ਇੱਕ ਤਾਂ ਕਾਂਗਰਸ ਤੇ ਦੂਜਾ ਉਸ ਦੀ ਭਾਈਵਾਲ ਪਾਰਟੀ ਅਕਾਲੀ ਦਲ ਜਿੰਨ੍ਹਾਂ ਦਾ ਚਿਹਰਾ ਹੋਰ ਹੀ ਦਿਖਾਇਆ ਜਾ ਰਿਹਾ ਹੈ | ਮਾਨ ਦਾ ਕਹਿਣਾ ਕਿ ਕੈਪਟਨ ਨੇ ਪੰਜਾਬ ਨੂੰ ਗਹਿਣੇ ਰੱਖਿਆ ਹੋਇਆ ਹੈ |ਲੋਕ ਸੜਕਾਂ ਤੇ ਬਿਜਲੀ ਸੰਕਟ ਨੂੰ ਲੈ ਪ੍ਰਦਰਸ਼ਨ ਕਰ ਰਹੇ ਹਨ ਅਤੇ ਉੱਤੋਂ ਇਡੰਸਟਰੀ ਨੂੰ 2 ਦਿਨ ਬੰਦ ਰੱਖਣ ਦੀ ਗੱਲ ਕਰ ਰਹੇ ਹਨ ਇਡੰਸਟਰੀ ਵਾਲਿਆਂ ਦਾ ਕਹਿਣਾ ਕਿ ਅਸੀਂ ਤਾਂ ਪਹਿਲਾਂ ਹੀ ਕੋਰੋਨਾ ਦਾ ਮਾਰ ਤੋਂ ਪਰੇਸ਼ਾਨ ਹਾਂ ਹੁਣ ਕੈਪਟਨ ਸਰਕਾਰ ਅਜਿਹੇ ਐਲਾਨ ਨਾ ਕਰੇ|
ਕੈਪਟਨ ਦਾ 2017 ਦੇ ਵਿੱਚ ਲੋਕਾਂ ਨੇ ਮਾਨ ਵਧਾਇਆ ਸੀ ਪਰ ਝੂਠੇ ਵਾਅਦੇ ਕਰਕੇ ਕੈਪਟਨ ਨੇ ਲੋਕਾਂ ਦਾ ਦਿਲ ਤੋੜਿਆ ਹੈ ਭਗਵੰਤ ਮਾਨ ਨੇ ਕਿਹਾ ਕਾਂਗਰਸ ਦੇ ਵਿੱਚ ਕੈਪਟਨ ਆਪਣੀ ਕੁਰਸੀ ਬਚਾਉਣ ਲਈ ਵੰਨ ਸਵੱਨੇ ਭੋਜਨ ਵਿਧਾਇਕਾਂ ਨਾਲ ਸਿਸਵਾ ਫਾਰਮ ਹਾਊਸ ਕਰ ਰਹੇ ਹਨ ਉਹ ਲੋਕਾਂ ਦਾ ਹਾਲ ਕਿਵੇਂ ਜਾਣਨਗੇ ਅਤੇ ਕੁਝ ਕਾਂਗਰਸੀ ਆਪਣੇ ਅਹੁਦੇ ਖਾਤਿਰ ਦਿੱਲੀ ਦੇ ਵਿੱਚ ਪਹੁੰਚੇ ਹੋਏ ਹਨ |
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕੀਤੇ ਬਿਜਲੀ ਸਮਝੌਤਿਆਂ ਨੂੰ ਕੈਪਟਨ ਸਰਕਾਰ ਨੇ ਰੱਦ ਕਰ ਦੀ ਗੱਲ ਕਹੀ ਸੀ ਪਰ ਆਪਣੇ ਹੀ ਵਿਚਾਰਾਂ ਤੋਂ ਮੁੱਕਰੇ ਕੈਪਟਨ ਉਨ੍ਹਾਂ ਸਮਝੌਤਿਆਂ ਨਾਲ ਚੱਲ ਰਹੇ ਹਨ| ਲੋਕ ਬਿਜਲੀ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਬਹੁਤ ਪਰੇਸ਼ਾਨ ਹਨ ਕਿਸਾਨ ਝੋਨੇ ਨੂੰ ਵਾ ਰਹੇ ਹਨ| ਅੱਜ ਅਕਾਲੀ ਦਲ ਕਿਹੜੇ ਮੂੰਹ ਨਾਲ ਬਿਜਲੀ ਸੰਕਟ ਤੇ ਧਰਨੇ ਦੇ ਰਿਹਾ ਹੈ | ਕਾਂਗਰਸ ਤੋਂ ਪਹਿਲਾਂ ਅਕਾਲੀ ਦਲ ਦੇ ਗ਼ਲਤ ਫ਼ੈਸਲਿਆਂ ਕਰ ਕੇ ਲੋਕ ਪਰੇਸ਼ਾਨ ਹਨ ਤੇ ਹੁਣ ਇਹ ਪੱਖੀਆਂ ਝੱਲ ਪ੍ਰਦਰਸ਼ਨ ਕਰ ਰਹੇ ਹਨ ਦੂਜੇ ਪਾਸੇ ਉਸ ਸਮੇਂ ਸਾਰੇ ਫ਼ੈਸਲੇ ਥਰਮਲ ਪਲਾਂਟ ਵਾਲਿਆਂ ਦੇ ਹੱਕ ਦੇ ਵਿੱਚ ਲਏ ਸਨ | ਕਦੇ ਤਾਂ ਸੁਖਬੀਰ ਬਾਦਲ ਪਾਕਿਸਤਾਨ ਨੂੰ ਬਿਜਲੀ ਦੇਣ ਦੀਆਂ ਗੱਲਾਂ ਕਰਦਾ ਸੀ ਪੰਜਾਬ ਦੇ ਵਿੱਚ ਤਾਂ ਪੂਰੀ ਬਿਜਲੀ ਮਿਲ ਨਹੀਂ ਰਹੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਪੁਰਾਣ ਮਾਰਨਿੰਗ ਤੇ ਛਾਪੇਮਾਰੀ ਕਰ ਰਹੇ ਹਨ ਜਿੱਥੇ ਉਹ ਪਹਿਲਾ ਆਪ ਕੰਮ ਕਰਾਉਂਦੇ ਸਨ |