ਪੰਜਾਬ ਦੇ ਵਿਚ ਪਿਛਲੇ ਦਿਨਾਂ ਤੋਂ ਬਿਜਲੀ ਸੰਕਟ ਚੱਲ ਰਿਹਾ ਹੈ |ਜਿਸ ਨੂੰ ਲੈ ਕੇ ਲੋਕ ਸੜਕਾ ਤੇ ਉਤਰ ਆਏ ਹਨ ਅਤੇ ਸਿਆਸੀ ਪਾਰਟੀਆਂ ਇੱਕ ਦੂਸਰੇ ‘ਤੇ ਇਲਜ਼ਾਮ ਲਾ ਰਹੀਆਂ ਹਨ | ਪੰਜਾਬ ਵਿਚ ਬਿਜਲੀ ਸੰਕਟ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਦੇਰ ਰਾਤ ਬੰਦ ਹੋ ਗਿਆ। ਤਿੰਨ ਯੂਨਿਟਾਂ ਵਾਲੇ ਇਸ ਪਲਾਂਟ ਦਾ ਇਕ ਯੂਨਿਟ 8 ਮਾਰਚ ਤੋਂ ਬੰਦ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਕਿਹਾ ਹੈ ਕਿ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ ਹੋਣ ਕਾਰਨ ਸੰਕਟ ਹੈ ਤੇ ਹੁਣ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ। ਇਹ ਯੂਨਿਟ ਬੋਇਲਰ ਵਿਚ ਨੁਕਸ ਪੈਣ ਕਾਰਨ ਬੰਦ ਹੋਇਆ ਹੈ।
ਦੂਜਾ ਯੁਨਿਟ ਵੀ 660 ਮੈਗਾਵਾਟ ਦਾ ਹੈ।ਅਸਲ ਵਿਚ ਇਸ ਪਲਾਂਟ ਦੇ ਤਿੰਨੋਂ ਯੂਨਿਟ 660 ਮੈਗਾਵਾਟ ਦੇ ਹਨ ਤੇ ਪਲਾਂਟ ਦੀ ਕੁੱਲ ਸਮਰਥਾ 1980 ਮੈਗਾਵਾਟ ਹੈ।ਅੱਜ ਸਵੇਰੇ ਹੀ ਪੰਜਾਬ ਬਿਜਲੀ ਓਵਰਡਰਾਅ ਕਰਨੀ ਸ਼ੁਰੂ ਹੋ ਗਿਆ ਹੈ। ਸਵੇਰੇ ਸਾਢੇ 10 ਵਜੇ ਸ਼ਡਿਊਲ ਬਿਜਲੀ 7140 ਮੈਗਾਵਾਟ ਹੈ ਜਦਕਿ ਪੰਜਾਬ 7159 ਮੈਗਾਵਾਟ ਬਿਜਲੀ ਲੈ ਰਿਹਾ ਹੈ। ਇਸ ਤਰੀਕੇ ਤਕਰੀਬਨ 18 ਮੈਗਾਵਾਟ ਬਿਜਲੀ ਓਵਰਡਰਾਅ ਹੋ ਰਹੀ ਹੈ।