ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਹਿਣ ‘ਤੇ ਮੁੱਖ ਮੰਤਰੀ ਵਲੋਂ ਪੰਜਾਬ ਕਾਂਗਰਸ ਭਵਨ ਵਿਖੇ ਡਿਊਟੀ ਲਈ ਲਾਏ ਗਏ ਮੰਤਰੀਆਂ ਦੇ ਰੋਸਟਰ ਅਨੁਸਾਰ ਅੱਜ ਕਾਂਗਰਸ ਭਵਨ ‘ਚ ਸ਼ਿਕਾਇਤਾਂ ਸੁਣਨ ਲਈ ਮੰਤਰੀ ਚਰਨਜੀਤ ਸਿੰਘ ਦੀ ਡਿਊਟੀ ਹੈ ਤੇ ਮੰਤਰੀ ਆ ਕੇ ਬੈਠ ਗਏ ਹਨ।ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਤਿਆਰ ਕੀਤਾ ਪ੍ਰੋਗਰਾਮ 5 ਦਿਨ ਪਹਿਲਾਂ 23 ਅਗਸਤ ਤੋਂ ਸ਼ੁਰੂ ਹੋਇਆ ਸੀ।
ਪਰ ਸ਼ਿਕਾਇਤ ਲੈ ਕੇ ਆਏ ਇਕ ਵਿਅਕਤੀ ਦੇ ਕਾਰਨ ਉਹ ਅਜੇ ਵੀ ਪ੍ਰਗਟ ਸਿੰਘ ਦੇ ਦਫ਼ਤਰ ‘ਚ ਸ਼ਿਕਾਇਤ ਲੈ ਕੇ ਆਉਣ ਵਾਲਿਆਂ ਦੀ ਉਡੀਕ ਕਰ ਰਹੇ ਹਨ।ਇਕਲੌਤਾ ਸ਼ਿਕਾਇਤਕਰਤਾ ਅਜੇ ਵੀ ਮੰਤਰੀ ਦੀ ਉਡੀਕ ਕਰ ਰਿਹਾ ਹੈ।ਦੱਸ ਦੇਈਏ ਕਿ ਕਾਂਗਰਸ ਪਾਰਟੀ ‘ਚ ਆਪਸੀ ਕਾਟੋ ਕਲੇਸ਼ ਚੱਲ ਰਿਹਾ ਹੈ।ਜਿਸ ਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਵੀ ਮੰਗ ਉਠਾਈ ਗਈ ਪਰ ਹਾਈਕਮਾਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਆਉਣ ਵਾਲੀਆਂ ਚੋਣਾਂ ਕੈਪਟਨ ਦੀ ਅਗਵਾਈ ‘ਚ ਹੀ ਹੋਣਗੀਆਂ ਅਤੇ ਸੀਐਮ ਦਾ ਚਿਹਰਾ ਵੀ ਕੈਪਟਨ ਹੀ ਹੋਣਗੇ।